ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਉਹ ਸੂਰਤ ਜਿਸ ਲਈ ਸੁਮਿਤ੍ਰਾ ਤੜਪ ਰਹੀ ਸੀ ਨਜ਼ਰ ਨਹੀਂ ਸੀ ਆਉਂਦੀ, ਅੰਤ ਨੀਂਦ ਨੇ ਸੁਮਿਤਾਂ ਨੂੰ ਵੀ ਬੇਸੁਧ ਕਰ ਦਿਤਾ। ਦੋ ਵਜੇ ਦੇ ਲਗ ਪਗ ਘਰ ਵਿਚ ਰੌਲਾ ਪਿਆ, ‘ਮੈਨੂੰ ਜੇ ਮਜਬੂਰ ਕੀਤਾ ਗਿਆ ਤਾਂ ਮੈਂ ਆਤਮ-ਘਾਤ ਕਰ ਲਵਾਂਗਾ ।’

ਇਹ ਸ਼ਬਦ ਕੁਲਤਾਰ ਸਿੰਘ ਦੇ ਮੂੰਹੋਂ ਏਨੇ ਜ਼ੋਰ ਨਾਲ ਨਿਕਲ ਰਹੇ ਸਨ ਕਿ ਸਮਿੜਾਂ , ਅਬੜ-ਵਾਹੇ ਉਠੀ, ਕੁਲਤਾਰ ਸਿੰਘ ਮੁੜ ਮੁੜ ਇਹੋ ਗਲ ਆਖ ਰਿਹਾ ਸੀ । ਸੁਮਿਤਾਂ ਨੂੰ ਕਦੀ ਇਹ ਖਿਆਲ ਨਾ ਆਉਂਦਾ ਕਿ ਉਕਤ ਸ਼ਬਦ ਕੁਲਤਾਰ ਸਿੰਘ ਹੋਰੀਂ ਆਖ ਰਹੇ ਨੇ, ਜੇਕਰ ਕੁਲਤਾਰ ਸਿੰਘ ਨੂੰ ਲਿਆਉਣ ਵਾਲੇ । ਉਸਦੇ ਜਵਾਬ ਵਿਚ ਇਹ ਗਲ ਨਾ ਆਖਦੇ ਕਿ ਕੁਲਤਾਰ ਸਿੰਘ ਰਬ ਦੇ ਵਾਸਤੇ ਆਪਣੇ ਤੇ ਰਹਿਮ ਕਰ, ਤੂੰ ਆਪਣੇ ਘਰਾਣੇ ਵਲ ਵੇਖ, ਆਪਣੇ ਪਿਓ ਦਾਦੇ ਦੇ ਨਾਮ ਨੂੰ ਵਟਾ ਨਾ ਲਾ, ਸ਼ਰਾਬ ਨਹੀਂ ਛਡ ਸਕਦਾ ਤਾਂ ਨਾ ਸਹੀ ਪਰ ਲਫੰਗਿਆਂ ਵਾਂਗ ਰਾਹ ਗਲੀ ਨਾ ਪੀਂਦਾ ਫਿਰ, ਜ਼ਰਾ ਸ਼ੀਸ਼ੇ ਵਿਚ ਆਪਣੀ ਸ਼ਕਲ ਵੇਖ ਕੇ ਦਸ ਕਿ ਤੈਨੂੰ ਕੋਈ ਜੱਜ ਸਾਹਿਬ ਦਾ ਪਤੂ ਆਖ ਸਕਦਾ ਹੈ । ਜੇ ਹੋਰ ਕਿਸੇ ਤੇ ਦਇਆ ਨਹੀਂ ਆਉਂਦੀ ਤਾਂ ਨਾ ਸਹੀ, ਆਪਣੀ ਵਹੁਟੀ ਤੇ ਦਇਆ ਕਰ, ਉਸ ਵਿਚਾਰੀ ਨੇ ਅਜੇ ਤੇਰਾ ਕੀ ਵੇਖਿਆ ਏ,ਆ ਭਲਾ-ਲੋਕ ਬਣ ਜਾ।

ਇਹ ਗੱਲਾਂ ਸੁਣਕੇ ਸੁਮਿਤ੍ਰਾ ਦੇ ਹੋਸ਼ ਉਡ ਗਏ ।

‘ਆਹ, ! ਮੇਰੇ ਭਾਗਾਂ ਵਿਚ ਇਹੋ ਕੁਝ ਸੀ ? ਕੀ ਮੇਰੇ