ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਉਹ ਸਵੇਰ ਦਾ ਨਿਕਲਿਆ ਹੋਇਆ ਬੜੀ ਮੁਸ਼ਕਲ ਨਾਲ ਰਾਤ ਦੇ ਬਾਰਾਂ ਇਕ ਵਜੇ ਪਰਤਦਾ ਸੀ, ਉਹਦਾ ਉਸ ਵੇਲੇ ਆਉਣਾ ਮਾਪਿਆਂ ਲਈ ਕੁਝ ਘਟ ਦੁਖਦਾਈ ਨਹੀਂ ਸੀ ਹੁੰਦਾ ਵਾਲ ਖਿਲਰੇ ਹੋਏ, ਦਸਤਾਰ ਗਮ, ਅੱਖਾਂ ਦੇਖੋ ਤਾਂ ਅਗ ਵਾਂਗ ਲਾਲ, ਪੈਰ ਪੈਰ ਤੇ ਡਿਗਦਾ ਪਾਗਲਾਂ ਵਾਂਗ ਝੂਲਦਾ ਆ ਰਿਹਾ ਏ, ਆਉਂਦਾ ਈ ਪਲੰਗ ਤੇ ਪਿਆ । ਸਵੇਰੇ ਉਠਿਆ ਜਿਵੇਂ ਮਹੀਨਿਆਂ ਦਾ ਬੀਮਾਰ ਸੀ।

ਇਕੋ ਇਕ ਪੁਤ੍ਰ ਤੇ ਇਹ ਦੁਖ ਵੇਖਕੇ ਸਰਦਾਰ ਬਖਤਾਵਰ ਸਿੰਘ ਹੋਰੀਂ ਡਾਹਡੇ ਦੁਖੀ ਸਨ । ਰੁਪਏ ਪੈਸੇ ਦੀ ਕੋਈ ਘਾਟਾ ਨਹੀਂ ਸੀ ਪਰ ਜੇਹੜਾ ਪਿਆ ਕੁਲਤਾਰ ਸਿੰਘ ਦੇ ਸੁਖ ਲਈ ਇਕੱਠਾ ਕੀਤਾ ਗਿਆ ਸੀ ਉਹ ਉਸਦੇ ਵਿਗਾੜਨ ਦਾ ਕਾਰਨ ਬਣ ਰਿਹਾ ਸੀ, ਇਹੋ ਗਲ ਸਰਦਾਰ ਹੋਰਾਂ ਨੂੰ ਹਰ ਵੇਲੇ ਦੁਖੀ ਰਖਦੀ ਸੀ ।

ਸਰਦਾਰ ਹੋਰਾਂ ਕੁਲਤਾਰ ਸਿੰਘ ਨੂੰ ਸੁਧਾਰਨ ਦੀ ਬਥੇਰੀ ਕੋਸ਼ਸ਼ ਕੀਤੀ ਪਰ ਸਭ ਬੇਅਰਥ ਸੀ । ਜਵਾਨੀ ਦੀਵਾਨੀ ਹੁੰਦੀ ਏ, ਉਸ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ ਪੈਂਦਾ, ਜਦ ਕੋਈ ਵਾਹ ਨਾ ਗਈ ਤਾਂ ਸੁਧਾਰ ਦੇ ਖਿਆਲ ਨਾਲ ਕੁਲਤਾਰ ਸਿੰਘ ਦਾ ਵਿਆਹ ਕਰ ਦਿਤਾ ਗਿਆ ।

ਸੁਮ੍ਰਿਤਾਂ ਉਸ ਦੀ ਪਤਨੀ ਸੀ ਤਾਂ ਗਰੀਬ ਘਰਾਣੇ ਦੀ ਲੜਕੀ, ਪਰ ਪ੍ਰਮਾਤਮਾਂ ਨੇ ਹੁਸ਼ਨ ਰਜਕੇ ਦਿਤਾ ਸੀ, ਉਹ ਆਪਣੇ ਪਤੀ ਦੀਆਂ ਸੈਲ ਸੂਫੀਆਂ ਦੀਆਂ ਸਾਰੀਆਂ ਗੱਲਾਂ