ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਲੈਕੇ ਮੁੜਦੀਆਂ ਨੇ। ਮੈਂ ਵੀ ਸਧਰਾਂ ਲੈਕੇ ਸੋਹੁਰੇ ਗਈ ਸਾਂ, ਜਿਹੜੀਆਂ ਉਥੇ ਲੁਟੀਆਂ ਗਈਆਂ। ਜੇ ਮੈਂ ਸਹੁਰੇ ਨਾ ਜਾਂਦੀ ਤਾਂਲੰ ਮੇਰੇ ਕਲੇਜੇ ਵਿਚ ਇਹ ਮਿਠਾ ਮਿਠਾ ਦਰਦ ਤਾਂ ਨਾ ਹੁੰਦਾ, ਮੈਂ ਸਹੁਰੇ ਜਾਕੇ ਕੀ ਲਭਾ? ਸਭ ਕੁਝ-ਪਰ ਅਸਲ ਵਿਚ ਕੁਝ ਵੀ ਨਹੀਂ, ਬਹੁਤ ਕੁਝ ਉਥੇ ਲੈਕੇ ਗਈ ਸਾਂ ਪਰ ਸਭ ਕੁਝ ਗੁਵਾ ਕੇ ਹਸਰਤਾਂ ਲੈ ਕੇ ਪਰਤ ਆਈ ਹਾਂ।

ਮੇਰੀ ਕਮਲਾ! ਮੈਂ ਤੈਨੂੰ ਕਿਵੇਂ ਦਸਾਂ, ਕਿ ਮੇਰੇ ਉਹ ਸਾਰੇ ਵਡਮੁੱਲੇ ਦਿਨ ਸਾਹੁਰੇ ਕਿਵੇਂ ਬੀਤੇ! ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਬੀਤ ਜਾਂਦਾ ਸੀ, ਪਰ ਰਾਤਾਂ ਪਹਾੜ ਹੋ ਜਾਂਦੀਆਂ ਸਨ। ਉਸ ਸੰਵੇ ਕਮਰੇ ਵਿਚ ਇਕਲੀ ਪਈ ਰਹਿੰਦੀ ਸਾਂ-ਮੇਰੇ ਦਿਲ ਵਿਚ ਭੁੱਲ ਕੇ ਵੀ ਮੇਰੇ ਦੇਵਤਾ ਨੇ ਆਉਣ ਦੀ ਖੇਚਲ ਨਾ ਕੀਤੀ। ਜਦ ਦਿਲ ਬਹੁਤ ਘਬਰਾ ਜਾਂਦਾ ਤਾਂ ਉਨਾਂ ਦੀ ਤਸਵੀਰ ਦੇ ਸਾਹਮਣੇ ਖਲੋਕੇ ਆਖਦੀ, ‘‘ਭਲਾ ਮੈਂ ਇਹ ਕਿਵੇਂ ਯਕੀਨ ਕਰਾਂ ਕਿ ਤੁਹਾਡੇ ਜਹੇ ਨਾਜ਼ਕ ਬਦਨ ਵਿਚ ਏਨਾਂ ਕਠੋਰ ਦਿਲ ਏ ’’

ਕਮਲਾ! ਤੂੰਏਂ ਦਸ ਪੁਜਾਰੀ ਦੀ ਕਮਜ਼ੋਰੀ ਤੇ ਦੇਵਤਾ ਦਾ ਇਸ ਤਰਾਂ ਰਸ ਜਾਣਾ ਕਿਥੋਂ ਤਕ ਯੋਗ ਏ-ਆਹ! ਜੋ ਮੈਂ ਸੁਹਾਗ ਦੀ ਰਾਤ ਆਪਣੇ ਦਿਲ ਨੂੰ ਕਾਬੂ ਰਖ ਸਕਦੀ ਤਾਂ ਇਸਤਰਾਂ ਨਾ ਹੁੰਦਾ-ਪਰ ਉਨ੍ਹਾਂ ਨੂੰ ਵੀ ਤੇ ਸੋਚਣਾ ਚਾਹੀਦਾ ਸੀ ਕਿ ਲਾਜ ਤੇ ਸ਼ਰਮ ਨੇ ਸਰਲਾ ਨੂੰ ਗੁੰਗੀ ਬਣਾ