ਇਹ ਸਫ਼ਾ ਪ੍ਰਮਾਣਿਤ ਹੈ

(੨)

ਮਸਤ ਜਵਾਨੀ ਵਿਚ ਓਹ ਸ਼ੇਅਰ ਆਖਦਾ ਤੇ ਓਹ ਰਾਗ ਦੀਆਂ ਤ੍ਰਾਨਾਂ ਖਿਚਦਾ ਸੀ ਕਿ ਉਡਦੇ ਜਾਂਦੇ ਜਨੌਰ ਸਕਤੇ ਵਿਚ ਆ ਜਾਂਦੇ ਸਨ ।

ਨੌਜਵਾਨ ਕਵੀ, ਇਸ ਸੰਸਾਰ ਵਿਚ ਇਕੱਲਾ ਸੀ ਤੇ ਸ਼ਹਿਰੋਂ ਦੁਰ ਇਕ ਸਵੱਰਗੀ ਬਗੀਚੇ ਵਿਚ ਆਪਣੇ ਜੀਵਨ ਦੇ ਉਦੜ ਗੁਦੜੇ ਦਿਨ ਤੇ ਤਾਰੇ ਗਿਣਦਿਆਂ ਹਸਰਤ ਭਰੀਆਂ ਰਾਤਾਂ ਬਤੀਤ ਕਰਦਾ ਸੀ। ਉਸ ਦੇ ਦਿਨ ਕਵਤਾ ਕਹਿਣ ਤੇ ਗਾਉਣ ਵਿਚ ਤੇ ਰਾਤਾਂ ਖਿਆਲੀ ਹੂਰਾਂ ਦੇ ਸੁਪਨਿਆਂ ਵਿਚ ਬੀਤਦੀਆਂ ਸਨ।

ਹੋਲੀ ਹੌਲੀ ਉਸਦੇ ਖਿਆਲਾਂ ਨੇ ਕੁਝ ਪਲਟਾ ਖਾਧਾ, ਤੇ ਓਹ ਸਾਰਾ ਸਾਰਾ ਦਿਨ ਰਾਗ ਹੀ ਅਲਾਪਦਾ ਰਹਿੰਦਾ। ਉਸ ਦਾ ਪ੍ਰੇਮ ਖਿੜੇ ਹੋਏ ਫੁਲਾਂ ਨਾਲੋਂ ਘਟ ਗਿਆ। ਓਹ ਇਕ ਨਿਕਲ ਰਹੀ 'ਕੋਮਲ ਕਲੀ' ਨੂੰ ਵੇਖਕੇ ਆਪੇ ਤੋਂ ਬਾਹਰ ਹੋ ਜਾਂਦਾ ਤੇ ਮਸਤੀ ਵਿਚ ਆਕੇ ਅਜਿਹੇ ਰਾਗ ਅਲਾਪਦਾ ਕਿ ਰਾਹ ਜਾਂਦੇ ਉਸ ਦੀਆਂ ਤਾਰਾਂ ਨਾਲ ਖਿੱਚੇ ਜਾਂਦੇ। ਕਿਨਾਂ ਕਿਨਾਂ ਚਿਰ ਉਸ ਨੂੰ ਆਪਣੀ ਹੋਸ਼ ਨਾ ਰਹਿੰਦੀ।

ਉਸਦੀ ਉਸ ਸਮੇਂ ਦੀ ਯਾਦਗਾਰ ਓਹ ਕਵਿਤਾ ਹੈ ਜੋੜੀ ਉਸ ਨੇ ਕੋਮਲ ਕਲੀਆਂ ਤੇ ਲਿਖੀ ਸੀ, ਤੇ ਅਜ ਤਕ ਲੋਕ ਬੜੇ ਚਾ ਤੇ ਪ੍ਰੇਮ ਨਾਲ ਪੜ੍ਹਦੇ ਤੇ ਮਸਤ ਹੁੰਦੇ ਹਨ।

ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਸ ਰਾਤ ਓਹ ਕਵਤਾ ਉਸ ਨੂੰ ਉਤ੍ਰੀ ਉਸ ਦੀ ਹਾਲਤ ਕੀ ਸੀ! ਓਹ