ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਜਿਹਾ ਜਵਾਬ ਮਿਲ ਜਾਵੇ । ਅਖੀਰ ਤੰਗ ਆਕੇ ਅਖਬਾਰਾਂ ਵਿਚੋਂ ਇਸ਼ਤਿਹਾਰ. ਪੜਨੇ ਅਰੰਭ ਕੀਤੇ। ਜਿਥੇ ਕਿਤੇ ਵਰ ਦੀ ਲੋੜ ਦਾ ਇਸ਼ਤਿਹਾਰ ਪਦੇ ਦਿਲ ਧੜਕਨ ਲਗ ਪੈਂਦਾ, ਚਿਠੀ ਚਪਠੀ ਲਿਖਦੇ ਪਰ ਸਫਲਤਾ ਕਿਤਿਉਂ ਨਾ ਹੁੰਦੀ।

ਇਕ ਦਿਨ ਵਰ ਦੀ ਲੋੜ ਦੇ ਸਿਰਲੇਖ ਹੇਠ ਪੜ੍ਹਿਆ:-

{{gap}"ਇਕ ਸੁਸ਼ੀਲ, ਸੁੰਦਰ ਪੜੀ ਲਿਖੀ ਕੰਨਿਆਂ ਲਈ ਵਰ ਦੀ ਲੋੜ ਹੈ, ਵਰ ਕੰਮ ਕਾਰ ਕਰਦਾ ਹੋਵੇ, ਚਿਠੀ ਪਤੂ ਹੇਠ ਲਿਖੇ ਪਤੇ ਤੇ ਕਰੋ। ’’

ਬਸ ਫੇਰ ਕੀ ਸੀ, ਝਟ ਪਟ ਇਕ ਲੰਮੀ ਚੌੜੀ ਚਿਲੀ ਦੇ ਨਾਲ ਆਪਣਾ ਇਕ ਫੋਟੋ ਬੰਦ ਕਰਕੇ ਘਲ ਦਿਤਾ ਤੇ ਉਤਰ ਦੀ ਉਡੀਕ ਕਰਨ ਲਗੇ।

੪.

ਸਰਦਾਰ ਸਾਹਿਬ ਦੀ ਚਿਠੀ ਦੇ ਉਤਰ ਵਿਚ ਕਰਾਚੀ ਦੇ ਇਕ ਸਦਾਗਰ ਵਲੋਂ ਪਕਾ ਆਈ ਕਿ ਉਹ ਆਪਣੀ ਭਤੀਜੀ ਦਾ ਵਿਆਹ ਕਰਨਾ ਚਾਹੁੰਦਾ ਹੈ । ਬਹੁਤ ਸਾਰੀਆਂ ਧਰਤੀ ਤੋਂ ਬਿਨਾ ਹੇਠ ਲਿਖੀਆਂ ਤਿੰਨ ਸ਼ਰਤਾਂ ਬੜੀਆਂ ਜ਼ਰੂਰੀ ਲਿਖੀਆਂ ਹੋਈਆਂ ਸਨ:-

(੧) ਵਿਆਹ ਦੇ ਸਾਰੇ ਖਰਚ ਸਰਦਾਰ ਹੋਰਾਂ ਦੇ ਜ਼ੁਮੇਂ ਹੋਣਗੇ ।

(੨) ਲੜਕੀ ਦੇ ਨਾਮ ਵੀਹ ਹਜ਼ਾਰ ਰੁਪਿਆ ਬੈਂਕ ਚ ਜਮਾਂ ਕਰਾਉਣਾ ਹੋਵੇਗਾ !

(੩) ਜ਼ਾਇਦਾਦ ਗੋਰ ਮਨਕੂਲਾ ਕੀਮਤੀ ਦਸ