ਇਹ ਸਫ਼ਾ ਪ੍ਰਮਾਣਿਤ ਹੈ

(੧)

੧. ਬੇਬਹਾਰੀ ਕਲੀਆਂ ।

--:o:--

ਚਿਰ ਦੀ ਗਲ ਏ, ਪੰਜਾਬ ਦੇ ਲਹਿੰਦੇ ਵਲ ਇਕ ਰੰਗੀਲਾ ਕਵੀ ਵਸਦਾ ਸੀ ।

ਓਸ ਦਾ ਜੱਦੀ ਕੰਮ ਬਾਗਬਾਨੀ ਦਾ ਸ ਇਹ - ਮਨਮੋਹਣਾ ਸ਼ੁਗਲ, ਜਿਸ ਵਿੱਚ ਦਿਨ ਰਾਤ ਫਲਾਂ ਨਾਲ ਖੇਡਣ ਤੇ ਉਨ੍ਹਾਂ ਦੀ ਮਧਭਰੀ ਮਹਿਕ ਤੇ ਰੰਗਨ। ਵਿੱਚ ਲੀਨ ਹੋਏ ਰਹਣ ਕਰਕੇ ਦਿਲ ਪ੍ਰਸੰਨ ਹੋ ਜਾਂਦਾ ਏ। ਜੇਹੜੇ ਏਸ ਸੁਹਪਣ ਤੇ ਰੰਗੀਨੀ ਨੂੰ ਤਕਦੇ ਮਧ ਭਰੀ ਮਹਿਕ ਨੂੰ ਮਾਣਦੇ ਥਕ ਜਾਣ, ਉਨਾਂ ਨਾਲੋਂ ਵੱਡਭਾਗਾ ਹੋਰ ਕੌਣ ਹੋ ਸਕਦਾ ਏ!

ਕਵਿਤਾ ਕਹਿਣ ਤੇ ਗਾਉਣ ਵਿਚ ਉਸ ਨੂੰ ਦਲੀ ਪ੍ਰੇਮ ਸੀ। ਨਿਕੇ ਹੁੰਦਿਆਂ ਤੋਂ ਹੀ ਇਹ ਦੋਵੇਂ ਦਾਤਾਂ ਪ੍ਰਮਾਤਮਾਂ ਨੇ ਉਸ ਨੂੰ ਬਖਸ਼ੀਆਂ ਸਨ ਤੇ ਫੁਲਾਂ ਦਾ ਪ੍ਰੇਮ ਆਪਣੇ ਕਿਤੇ ਕਰਕੇ ਹੋ ਗਿਆ ਸੀ।

ਏਨਾਂ ਤਿਨਾਂ ਗਲਾਂ ਦਾ ਇਕ ਵਜੂਦ ਵਿਚ ਮੇਲ ਹੋ ਜਾਣਾ ਕੋਈ ਘਟ ਗਲ ਨਹੀਂ ਸੀ ਕਿ ਪੰਦਰਵੇਂ ਵਰੇ, ਉਸਦੇ ਦਿਲ ਵਿਚ ਇਕ ਹੋਰ ਗੁਮਨਾਮ ਜਹੀ ਲਹਿਰ ਉਪਜੀ। ਇਹ ਉਹ ਲਹਿਰ ਸੀ ਜਿਸ ਨੂੰ ਜਵਾਨੀ ਸਮੇਂ ਹਰ ਇਕ ਮਨੁਖ ਮਾਤਰ ਆਪਣੇ ਅੰਦਰ ਮਹਿਸੂਸ ਕਰਦਾ ਹੈ।

ਇਹ ਸਮਾਂ ਉਸ ਤੇ ਜਵਾਨੀ ਦਾ ਸੀ ਓਹ ਆਪਣੀ