ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਸੋ ਉਸਦੀ ਕੋਈ ਸੁਣਦਾ ਹੀ ਨਹੀਂ ਸੀ । ਬਾਕੀ ਸਨ ਖੁਸ਼ਾਮਦੀ ਤੇ ਖਾਉ ਯਾਰ, ਜੇਹੜੇ ਹਰ ਵੇਲੇ ਹਾਂ ਵਿਚ ਹਾਂ ਮਿਲਾਉਂਦੇ ਸਨ ਤੇ ਸਰਦਾਰ ਹੋਰਾਂ ਦੇ ਪੈਸੇ ਤੇ ਬਹਾਰਾਂ ਕਰਦੇ ਸਨ ।

੨.

ਜਦ ਸਰਦਾਰ ਹੋਰੀ ਹਦੋਂ ਟਪ ਨਿਕਲੇ ਤਾਂ ਉਨਾਂ ਦੇ ਚਾਚੇ ਨ ਉਸਦੇ ਸੁਧਾਰ ਦਾ ਇਕੋ ਇਕ ਢੰਗ ਸੋਚਿਆ ਕਿ ਉਨਾਂ ਦਾ ਵਿਆਹ ਕਰ ਦਿਤਾ ਜਾਵੇ । ਭਾਵੇਂ ਉਹ ਸਮਝਦੇ ਸਨ ਕਿ ਅਜੇਹੇ ਆਦਮੀ ਦੇ ਲੜ ਕਿਸੇ ਦੇਵੀ ਨੂੰ ਲਾਣਾ ਠੀਕ ਨਹੀਂ, ਪਰ ਸਾਰਿਆਂ ਦੇ ਕਹਿਣ ਕਹਾਉਣ ਤੇ ਉਸਦਾ ਵਿਆਹ ਇਕ ਸ਼ਸ਼ੀਲ ਪੜੀ ਲਿਖੀ ਦੇਵੀ ਨਾਲ ਕਰ ਦਿਤਾ ਗਿਆ, ਜਿਸਦਾ ਨਾਉਂ ਮੋਹਣੀ ਸੀ !

੩.

ਮੋਹਣੀ ਦਾ ਕੇਵਲ ਰੰਗ ਰੂਪ ਹੀ ਚੰਗਾ ਨਹੀਂ ਸੀ ਸਗੋਂ ਉਸ ਵਿਚ ਇਸਤ੍ਰਿਆ ਦੇ ਸਾਰੇ ਨੇਕ ਗੁਣ ਮੌਜੂਦ ਸਨ । ਉਹ ਆਪਣੇ ਘਰ ਦੇ ਕੰਮ ਕਾਰ ਤੋਂ ਜਾਣੂ ਸੀ । ਬੜਾ ਵਧੀਆ ਕਸੀਦ ਕਢ ਸਕਦੀ ਸੀ ਤੇ ਹੋਰ ਘਰ ਦੇ ਕਪੜੇ ਆਦਿ ਸੀਉਂ ਸਕਦੀ ਸੀ । ਮੋਹਣੀ ਨੂੰ ਆਪਣੀ ਸਿਆਣਪ - ਨਾਲ ਆਪਣੇ ਪਤੀ ਦਲਾਵਰ ਸਿੰਘ ਨੂੰ ਸੁਧਾਰਨ ਦਾ ਯਤਨ ਕਰਦਿਆਂ ਇਕ ਦੋ ਮਹੀਨੇ ਤਾਂ ਏਸੇ ਤਰਾਂ ਲੰਘ ਗਏ, ਅਖੀਰ ਐਸ਼ ਦਾ ਦੌਰ ਕਝ ਘਟ ਗਿਆ । ਪਰ ਖਾਉ ਯਾਰਾਂ ਨੂੰ ਇਹ ਗਲ ਕਿਵੇਂ ਭਾ ਸਕਦੀ ਸੀ ਲਗੇ ਕੰਨ ਭਰਨ,