ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

੭. ਦੂਜੇ ਵਿਆਹ ਦਾ ਚਾ

੧.

ਸਰਦਾਰ ਦਲਾਵਰ ਸਿੰਘ ਲਾਹੌਰ ਦੇ ਚੋਟੀ ਦੇ ਅਮਰ ਵਿਚੋਂ ਸਨ । ਜਿਵੇਂ ਅਮੀਰ ਗਭਰੂਆਂ ਦਾ ਅਜ ਕਲ ਅਸੂਲ ਬਣ ਗਿਆ ਹੈ ਕਿ ਕੰਮ ਕਾਰ ਕੋਈ ਨਾ ਕਰਨਾ ਤੇ ਸੇਲ ਸੂਫ਼ੀਆਂ ਵਿਚ ਵਡਿਆਂ ਵਡਿਆਂ ਦੇ ਕੰਨ ਕਰਨੇ ਠੀਕ ਏਸੇ ਤਰਾਂ ਦਲਾਵਰ ਸਿੰਘ ਹੋਰੀ ਕਰਿਆ ਕਰਦੇ ਸਨ । ਜੇਹੜਾ ਕੰਮ ਇਕ ਰੁਪਿਆ ਖਰਚਣ ਵਿਚ ਹੋ ਸਕਦਾ ਸੀ ਉਥੇ ਸਰਦਾਰ ਹੋਰੀਂ ਦਸਾਂ ਦਾ ਨੋਟ ਹੀ ਖਰਚ ਕਰਦੇ ਸਨ।

ਅਜੇ ਆਪ ਮਸੀਂ ਅਠਾਰਾਂ ਹੀ ਵਰ੍ਹਿਆਂ ਦੇ ਹੋਏ ਸਨ ਕਿ ਪਿਤਾ ਜੀ ਸਦਾ ਲਈ ਵਛੋੜਾ ਦੇ ਗਏ, ਜਿਸ ਕਰਕੇ ਆਪ ਨੂੰ ਆਪਣਾ ਕੰਮ ਸੰਭਾਲਣ ਲਈ ਕਾਲਜ ਛਡਣਾ ਪਿਆ ! ਕੰਮ ਕਾਰ ਕਾਹਦਾ ? ਇਹ ਤਾਂ ਐਵੇਂ ਇਕ ਬਹਾਨਾ ਸੀ । ਕੰਮ ਕਾਰ ਦਾ ਭਲਾ ਫ਼ਿਕਰ ਹੀ ਕਿਸ ਨੂੰ ਸੀ ? ਲੈ ਦੇਕੇ ਇਕ ਚਾਚਾ ਸੀ ਸੋ ਉਹ ਵੀ ਆਪਣੇ ਭਤੀਜੇ ਦਿਆਂ ਲਾਡਾਂ ਵਿਚ ਆਪਣਾ ਸਾਇਆ ਸਿੱਕਾ ਗਵਾ ਬੈਠਾ ਸੀ ਸਰਦਾਰ ਹੋਰਾਂ ਦੀਆਂ ਨਜ਼ਰਾਂ ਵਿਚ ਉਹਦੀ ਇਜ਼ਤ ਇਕ ਪੁਰਾਣੇ ਸੋਵਿਕ ਨਾਲੋਂ ਵਧ ਨਹੀਂ ਸੀ ਰਹਿ ਗਈ । ਵਿਚਾਰੀ ਬੁਢੜੀ ਮਾਈ ਸੀ