ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਤੇ ਪਿਆਰ ਨਾਲ ਪੁਛਿਆ, ‘‘ ਵੀਰ ਖਜ਼ਾਨ ਸਿੰਘ ਜੀ, ਇਹ ਕੀ ਰੰਗ ? ਮੈਂ ਤਾਂ ਪਹਿਲਾਂ ਪਛਾਣਿਆ ਹੀ ਨਹੀਂ ਸੀ । ’’

ਖਜ਼ਾਨ ਸਿੰਘ ਹੌਕਾ ਲੈਕੇ ਬੋਲਿਆ, ਵੀਰ ਜੀ ਕੀ ਦਸਾਂ, ਦਿਨਾਂ ਦੀ ਖੇਡ ਏ । ’’

ਸ: ਉਪਕਾਰ ਸਿੰਘ ਹੋਰਾਂ ਕਿਹਾ, ‘‘ ਖਿਮਾਂ ਕਰਨੀ ਮੈਂ ਤਿੰਨਾਂ ਵਰਿਆਂ ਪਿਛੋਂ ਜਰਮਨੀਓ ਆਇਆ ਹਾਂ, ਗੁਰੂ ਦੀ ਕ੍ਰਿਪਾ ਹੈ ਕਿ ਆਪਦੇ ਦਰਸ਼ਨ ਹੋ ਗਏ ਨੇ, ਤਰਕਾਲਾਂ ਦਾ ਕੋਈ ਸਮਾਂ ਦਿਓ ਤਾਕਿ ਨਿਸਚਿੰਤ ਹੋਕੇ ਗੱਲਾਂ ਕਰੀਏ, ਅਜ਼ ਕਲ ਤੁਹਾਡਾ ਪਤਾ ਕੀ ਏ ? ’’

ਖਜ਼ਾਨ ਸਿੰਘ ਨੇ ਆਪਣਾ ਪਤਾ ਲਿਖਾ ਦਿਤਾ ਤੇ ਸਤਿ ਸ੍ਰੀ ਅਕਾਲ ਆਖਕੇ ਘਰ ਨੂੰ ਪਰਤ ਆਇਆ ।

ਘਰ ਆਕੇ ਕੁਲਵੰਤ ਕੌਰ ਨਾਲ ਉਪਕਾਰ ਸਿੰਘ ਦੇ ਮਿਲਨ - ਦੀ ਗਲ ਕੀਤੀ ਤੇ ਰਾਤ ਨੂੰ ਪ੍ਰਸ਼ਾਦ ਛਕਾਣ ਦੀ ਸਲਾਹ ਪੁਛੀ !

ਉਹ ਬੋਲੀ, ‘‘ ਤੁਹਾਨੂੰ ਖਾਣ ਪੀਣ ਵਾਲੇ ਮਿਤ੍ਰ ਬਹੁਤ ਮਿਲਦੇ ਨੇ, ਇਹ ਕੰਮ ਨਾ ਕਰਿਆ ਕਰੋ, ਜੋ ਕੁਝ ਬਚੇਗਾ ਤੁਹਾਡੇ ਬਚਿਆਂ ਦੇ ਕੰਮ ਆਵੇਗਾ ।

ਖਜ਼ਾਨ ਸਿੰਘ-ਇਹ ਠੀਕ ਹੈ ਪਰ ਮੇਰਾ ਦਿਲ ਇਹ ਗਲ ਨਹੀਂ ਮੰਨਦਾ ਕਿ ਮੇਰਾ ਮਤੂ ਕਈਆਂ ਵਰਿਆਂ ਪਿਛੋਂ ਮੇਰੇ ਘਰ ਆਵੇ ਤੇ ਮੈਂ ਪਰਸ਼ਾਦ ਨਾ ਛਕਾਵਾਂ ।

ਕੁਲਵੰਤ ਕੌਰ-ਇਹ ਠੀਕ ਏ ਪਰ ਘਰ ਵਿਚ ਨਾ ਘਿਓ ਹੈ ਨਾ ਮਿਠਾ, ਪੈਸਿਆਂ ਬਾਬਤ ਤੁਸੀ ਸਭ ਕੁਝ ਆਪ ਹੀ