ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਨਾਲ ਬੰਗਲੇ ਨੂੰ ਸਜਾਇਆ ਗਿਆ ਸੀ ! ਕੋਈ ਲੋੜੀ ਦੀ ਚੀਜ਼ ਐਸੀ ਨਹੀਂ ਸੀ ਜਿਸ ਤੋਂ ਬੰਗਲਾ ਖਾਲੀ ਹੋਵੇ, ਨਵੇਂ ਨਵੇਂ ਬਸਤਰ ਪਹਿਨਾ ਕੇ ਖਜ਼ਾਨ ਸਿੰਘ ਗਡੀ ਵਿਚ ਬਠਾਇਆ ਜਾਂਦਾ ਤੇ ਦਾਈ ਖਿਡਾਣ ਲਈ ਲਿਜਾਇਆ ਕਰਦੀ ਸੀ। ਵਿਆਹ ਏਹਨਾਂ ਦਾ ਏਨਾ ਵਜ ਗਜ ਕੇ ਹੋਇਆ ਸੀ ਕਿ ਬਾਹਰੇ ਵਿਚ ਧੁਮਾਂ ਪੈ ਗਈਆਂ ਸਨ । ਉਸਦੀ ਪਤਨੀ ਕੁਲਵੰਤ ਕੌਰ ਵੀ ਰਜੇ ਪਜੇ ਮਾਪਿਆਂ ਦੀ ਧੀ ਸੀ, ਪਰ ਆਹਾ ! ਹੁਣ ਨਾ ਖਜ਼ਾਨ ਸਿੰਘ ਤੇ ਉਹ ਦਿਨ ਹਨ ਤੇ ਨਾ ਕੁਲਵੰਤ ਕੌਰ ਤੇ । ਹੁਣ ਵਿਚਾਰੇ, ਬਿਪਤਾ ਦੇ ਮਾਰੇ ਜਿਸ ਮਕਾਨ ਵਿਚ ਰਹਿੰਦੇ ਹਨ ਉਸਦੀ ਛਤ ਟੁਟੀ ਹੋਈ ਥਾਂ ਥਾਂ ਤੋਂ ਜਾਲੇ ਨਾਲ ਭਰੀ ਹੋਈ ਏ ਤੇ ਧੂਏਂ ਨਾਲ ਇੰਵ ਕਲੀ ਹੋਈ ਪਈ ਏ ਜਿਵੇਂ ਕਾਲੀ ਬੋਲੀ ਰਾਤ !

ਗਲ ਇਹ ਹੋਈ ਪਈ ਖਜ਼ਾਨ ਸਿੰਘ ਦੇ ਵਿਆਹ ਲਈ ਇਕ ਹਜ਼ਾਰ ਕਰਜ਼ਾ ਲੀਤਾ ਗਿਆ ਸੀ, ਦੇਣ ਦਾ ਫਿਕਰ ਹੀ ਨਾ ਰਿਹਾ, ਤੇ ਕੁਝ ਸਾਲਾਂ ਵਿਚ ਹੀ ਉਹ ਕਰਜ਼ਾ ਸਤਾਰਾਂ ਹਜ਼ਾਰ ਤਕ ਪਜ ਗਿਆ । ਸਭ ਜਾਇਦਾਦ ਚਲੀ ਗਈ, ਮਕਾਨ ਕੁਰਕ ਹੋ ਗਏ ਤੇ ਵਿਚਾਰੇ ਖਜ਼ਾਨ ਸਿੰਘ ਨੂੰ ਆਪਣੇ ਪਿਤਾ ਦੇ ਬਣਵਾਏ ਹੋਏ ਬੰਗਲੇ ਨੂੰ ਸਦਾ ਲਈ ਫ਼ਤਹ ਗਜਾਣੀ ਪਈ ।

ਮਹੀਨਾ ਅਜੇ ਮੁਕਦਾ ਨਹੀਂ ਕਿ ਖਜ਼ਾਨ ਸਿੰਘ ਵਿਚਾਰਾ ਹਥ ਧੋ ਕੇ ਬੈਠ ਜਾਂਦਾ ਹੈ । ਭਲਾ ਪੰਦਰਾਂ