ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਬਹੁਤ ਪ੍ਰਸੰਨ ਹੋਇਆ। ਪਰ ਜਦ ਮੇਰਾ ਖਿਆਲ ਮਾਲਤੀ ਦੀ ਕਵਿਤਾ ਵਲ ਗਿਆ ਤਾਂ ਮੈਨੂੰ ਗੁੱਸਾ ਆਗਿਆ ਤੇ ਕਿਹਾ-

ਮੈਂ:-ਸ਼ਾਨਤੀ ਕੀ ਤੂੰ ਮਾਲਤੀ ਦੀ ‘ਆਪਣੇ ਅਬਾਂ ਤੋਂ ਕੋਈ ਨਾ ਹੋਏ ਵਾਕਫ਼ ਵਾਲੀ ਕਵਿਤਾ ਨਹੀਂ ਪੜੀ ? ’’

ਸ਼ਾਨਤੀ:-ਪੜੀ ਏ ।

ਮੈਂ:-ਕੀ ਤੀਵੀਆਂ ਨੂੰ ਇਹ ਉਚਿਤ ਹੈ ? ਕੀ ਤੀਵੀਆਂ ਨੂੰ ਇਸ ਤਰ੍ਹਾਂ ਦੀਆਂ ਕਵਿਤਾ ਲਿਖਣੀਆਂ ਚਾਹੀਦੀਆਂ ਹਨ ? ਮਾਲਤੀ ਬੜੀ ਨਿਲੱਜ ਤੀਵੀਂ ਏ, ਮੈਨੂੰ ਬਹੁਤ ਗੁੱਸਾ ਹੈ, ਐਸਾ ਉਤਰ ਲਿਖਾਂਗਾ ਕਿ ਯਾਦ ਪਈ ਕਰੇਗੀ । ਮੇਰੇ ਖਿਆਲ ਵਿਚ ਤਾਂ ਕੋਈ ਮਰਦ ਲਿਖਣ ਵਾਲਾ ਹੈ ।

ਸਾਨਤੀ:-ਸ਼ਾਇਦ ਇਹੋ ਗਲ ਹੋਵੇ ਪਰ ਜਿਥੋਂ ਤਕ ਮੈਨੂੰ ਪਤਾ ਹੈ ਇਹ ਮਾਲਤੀ ਦਾ ਹੀ ਲਿਖਿਆ ਹੋਇਆ ਹੈ ।

ਮੈਂ-ਕੀ ਤੁਸੀਂ ਮਾਲਤੀ ਨੂੰ ਜਾਣਦੇ ਹੋ ?

ਸ਼ਾਨਤੀ:-ਹਾਂ ਉਹ ਮੇਰੀ ਸਹੇਲੀ ਹੈ ।

ਮੈਂ-ਸ਼ਾਨਤੀ ਵਲ ਪਿਆਰ ਭਰੀਆਂ ਨਜ਼ਰਾਂ ਨਾਲ ਤਕਿਆ ਤੇ ਕਿਹਾ ‘‘ ਮਾਲਤੀ ਤੇਰੀ ਸਹੇਲੀ ਹੈ ? ’’

ਸ਼ਾਨਤੀ:- ‘‘ ਜੀ ਹਾਂ ਉਹ ਤੁਹਾਨੂੰ ਮਿਲਣਾ ਚਾਹੁੰਦੀ ਏ, ਕੀ ਉਸਨੂੰ ਖਿਮਾਂ ਕਰ ਦਿਓਗੇ ? ’’

ਮੈਂ-(ਖੁਸ਼ੀ ਨਾਲ) ਹਾਂ ਮੈਂ ਜ਼ਰੂਰ ਖਿਮਾਂ ਕਰ ਦਿਆਂਗਾ ।

ਸ਼ਾਨਤੀ-ਜੇ ਮੈਂ ਇਹ ਲੇਖ ਲਿਖਦੀ ਤਾਂ ਕੀ ਤੁਸੀ