ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਦਾ ਉਤਰ ਦਿਤਾ ਗਿਆ ਸੀ ਜੇੜੀਆਂ ਮੇਰੇ ਲੇਖ ਵਿਚ ਸਨ । ਹੈਰਾਨੀ ਦੀ ਗੱਲ ਸੀ ਕਿ ਛਪਣ ਤੋਂ ਪਹਿਲਾਂ ਏਸ ਲੇਖ ਦਾ ਉਤਰ ਕਿਵੇਂ ਦਿੱਤਾ ਗਿਆ, ਮਾਲਤੀ ਨੂੰ ਏਸ ਲੇਖ ਦਾ ਕਿਵੇਂ ਪਤਾ ਲਗਾ ਕਿਉਂਕਿ ਸਵਾਏ ਮੇਰੇ ਤੇ ਸ਼ਾਨਤੀ ਦੇ ਏਸ ਲੱਖ ਦਾ ਕਿਸੇ ਨੂੰ ਪਤਾ ਨਹੀਂ ਸੀ । ਕੀ ਸ਼ਾਂਤੀ ਨੇ ਮਾਲਤੀ ਨੂੰ ਜਾ ਦਸਿਆ ? ਪਰ ਇਹ ਮੇਰਾ ਦਿਲ ਨਹੀਂ ਸੀ ਮੰਨਦਾ। ਮੇਰੀ ਸਮਝ ਵਿਚ ਕੁਝ ਨਹੀਂ ਸੀ ਆਉਂਦਾ, ਮੇਰੀ ਇਸਤੋਂ ਵਧ ਕਦੀ ਹਤਕ ਨਹੀਂ ਸੀ ਹੋਈ, ਮਾਲਤੀ ਨੇ ਮੇਰੀ ਇਜ਼ਤ ਨੂੰ ਮਿਟੀ ਵਿਚ ਮਿਲਾ ਦਿਤਾ । ਗੁਸੇ ਨਾਲ ਮੇਰਾ ਬੁਰਾ ਹਾਲ ਸੀ। ਮੈਂ ਏਸੇ ਖਿਆਲ ਵਿਚ ਘਰੋਂ ਦਿਲ-ਪਰਚਾਵੇ ਲਈ ਬਾਹਰ ਨਿਕਲਿਆ । ਬਾਹਰ ਪੋਫੇਸਰ ਸਾਹਿਬ ਦਾ ਅਰਦਲੀ ਖਲੋਤਾ ਸੀ । ਉਹਨੇ ਪ੍ਰੋਫ਼ੈਸਰ ਸਾਹਿਬ ਦਾ ਇਕ ਲਫ਼ਾਫ਼ਾ ਦਿਤਾ, ਮੈਂ ਖੋਲਕੇ ਪੜਿਆ, ਮੇਰਾ ਸਾਰਾ ਗੁੱਸਾ ਕਾਵੂਰ ਵਾਂਝ ਉਡ ਗਿਆ। ਮੈਂ ਖੁਸ਼ੀ ਵਿਚ ਸਭ ਕੁਝ ਭੁਲਗਿਆ ਪਤ੍ਰਕਾ ਵਿਚ ਫੇਸਰ ਹੋਰਾਂ ਨੇ ਸ਼ਾਂਤੀ ਹਾਂ ਪਿਆਰੀ ਸ਼ਾਂਤੀ ਦਾ ਵਿਵਾਹ ਸਰ ਨਾਲ ਕਰਨ ਦਾ ਖਿਆਲ ਪ੍ਰਗਟ ਕੀਤਾ ਸੀ ਤੇ ਅੱਜ ਤਰਕਾਲਾਂ ਨੂੰ ਚਾਹ ਤੇ ਸਦਿਆ ਸੀ, ਮੈਂ ਏਸਦੇ ਉਤਰ ਵਿਚ ਲਿਖ ਲਿਆ ਕਿ ਮੈਨੂੰ ਇਸ ਵਿਚ ਰਤੀ ਭਰ ਵੀ ਨਾਂਹ ਨਹੀਂ। ਤਰਕਾਲਾਂ ਨੂੰ ਜਦ ਮੈਂ ਪ੍ਰੋਫੈਸਰ ਸਾਹਿਬ ਦੇ ਬੰਗਲੇ ਪੂਜਾ ਤਾਂ ਸ਼ਾਨਤੀ ਦੇ ਸਿਵਾ ਹੋਰ ਉਥੇ ਕੋਈ ਨਹੀਂ ਸੀ, ਸ਼ਾਨਤੀ ਪਾਸੋਂ ਪਛਣ ਤੇ ਪਤਾ ਲਗਾ ਕਿ ਉਸਦੇ ਮਾਤਾ 'ਜਤਾ ਆਪਣੇ ਕਿਸੇ ਸਬੰਧੀ ਨੂੰ ਮਿਲਨ ਗਏ ਹਨ, ਛਾਤੇ