ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਪ੍ਰਸੰਨ ਹੋਇਆ ਹੈ ਪਰ ਉਸਨੇ ਆਪਣੀ ਜੇਬ ਵਿਚੋਂ ਇਕ ਪੁਸਤਕ ਕਢੀ, ਮੈਂ ਵੇਖਿਆ ਕਿ ਉਹ ਪੰਜਾਬੀ ਦਾ ਇਕ ਮਸ਼ਹੂਰ ਮਾਸਕ ਪੜ੍ਹ ਸੀ, ਉਸਨੇ ਮਾਸਕ ਪੜ੍ਹ ਖੋਲ ਕੇ ਇਹ ਕਵਿਤਾ ਵਿਖਾਈ, ਜਿਸਨੂੰ ਮਾਸਕ ਪੜ੍ਹ ਦੇ ਐਡੀਟਰ ਨੇ ਆਪਣੀ ਵਲੋਂ ਪ੍ਰਸੰਨਤਾ ਦਾ ਨੋਟ ਦੇ ਕੇ ਛਾਪਿਆ ਹੋਇਆ ਸੀ, ਜਿਸ ਨੂੰ ਮੈਂ ਹੁਣੇ ਠੀਕ ਕੀਤਾ ਸੀ । ਸ਼ਰਮ ਨਾਲ ਜੇਹੜਾ ਮੇਰਾ ਹਾਲ ਹੋਇਆ ਲਿਖਦਿਆਂ ਕਲਮ ਥਿੜਕਦੀ ਏ । ਮੈਂ ਪ੍ਰਤਾਪ ਸਿੰਘ ਨੂੰ ਕੁਝ ਜਾਵਾਬ ਦੇਣਾ ਚਾਹੁੰਦਾ ਸਾਂ ਪਰ ਜਦ ਮੈਂ ਸਿਰ ਚੁਕ ਕੇ ਵੇਖਿਆ ਤਾਂ ਉਹ ਜਾ ਚੁਕਾ ਸੀ ।

੨.

ਉਕਤ ਗਲ ਦਾ ਮੇਰੇ ਤੇ ਏਨਾਂ ਅਸਰ ਹੋਇਆ ਕਿ ਮੈਂ ਕਵੀ ਪਣਾ ਛਡ ਦਿਤਾ ਤੇ ਮੈਨੂੰ ਕਵੀ ਦਰਬਾਰਾਂ ਤੋਂ ਘਿਰਣਾ ਹੋ ਗਈ । ਮੈਂ ਸਮਝ ਗਿਆ ਕਿ ਮੈਂ ਕਵੀ ਨਹੀਂ ਬਣ ਸਕਦਾ, ਮੈਨੂੰ ਵਾਰਤਕ ਲੇਖ ਲਿਖਣੇ ਚਾਹੀਦੇ ਹਨ । ਮੇਰਾ ਪਹਿਲਾ ਲੇਖ ‘‘ਪੰਜਾਬੀ ਕਵਿਤਾ ’’ ਦੇ ਸਿਰਲੇਖ ਹੇਠ ਕਾਲਜ ਦੇ ਮਾਸਕ ਪੱਤਰ ਵਿਚ ਛਪਿਆ । ਇਹ ਲੇਖ ਏਨਾ ਪਸੰਦ ਕੀਤਾ ਗਿਆ ਕਿ ਮੈਨੂੰ ਇਕ ਸੋਨੇ ਦਾ ਤਮਗਾ ਮਿਲਿਆ, ਮੇਰਾ ਦਿਲ ਵਧ ਗਿਆ, ਮੈਂ ਪੰਜਾਬੀ ਦੇ ਹਰ ਇਕ ਮਾਸਕ ਤੇ ਸਪਤਾਹਕ ਪੱਤਰਾਂ ਵਿਚ ਲੇਖ ਛਪਵਾਣੇ ਆਰੰਭ ਦਿਤੇ । ਮੇਰੀ ਦਿਨੋ ਦਿਨ ਕਦਰ ਹੁੰਦੀ ਗਈ। ਆਖਰ ਮੈਂ ਬੀ. ਏ. ਪਾਸ ਕਰਕੇ ਲਾ ਕਾਲਜ ਵਿਚ ਦਾਖਲ