ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਮੈਂ ਮੁਸਕਰਾਉਂਦੀ, ਤੁਸੀਂ ਮੇਰਾ ਹੱਥ ਫੜ ਲੈਂਦੇ, ਬੈਠਜਾਂਦੇ ਆਖਦੇ, ਸ਼ਿਆਮਾਂ ਮੈਂ ਉਤ ਦੇਂਦੀ ਦੱਸੋ ..........ਮੈਂ ਮਾਨ ਕਰਦੀ ਤੁਸੀਂ ਬਿਨੇ ਕਰਦੇ, ਕਿੰਤੂ ਆਹ ਹੁਣ ! ਤਕ ' ਤੁਸੀ ਨਹੀਂ ਆਏ ਮੈ ਤੜਫਦੇ ਹੋਏ ਦਿਲ ਨਾਲ ਕੰਬਦੇ ਹੋਏ ਗਲੇ ਨਾਲ ਤਪਦੀਆਂ ਅੱਖਾਂ ਨਾਲ ਆਪ ਨੂੰ ਪੁਕਾਰ ਰਹੀ ਹਾਂ, ਸ਼ੈਦ ਮੇਰੇ ਹਿਰਦੇ ਦੇ ਭਾਵ ਨੂੰ ਤਾੜ ਕੇ ਹੁਣੇ ਪਪੀਹਾ ਵੀ ਬੋਲਿਆ ਸੀ ਪੀ ਕਹਾਂ ? ’’

ਏਸੇ ਸਮੇ ਸ਼ਿਆਮਾਂ ਦੇ ਕੰਨ ਬੰਸਰੀ ਦੀ ਮਿਠੀ ੨ ਧੁਨੀ ਸੁਨਾਈ ਦਿਤੀ । ਸ਼ਿਆਮਾਂ ਨੂੰ ਇੰਝ ਪਰਤੀਤ ਹੋਇਆ ਕਿ ਮਾਨੋ ਓਹਬੰਸਰੀ ਦੀਆਂ ਤਰਾਨਾਂ ਵਿਚ ਸ਼ਿਆਮਾਂ ਨੂੰ ਬੁਲਾ ਰਹੇ ਹਨ । ਸ਼ਿਆਮਾਂ ਇਕ ਮਨ ਹੋਕੇ ਬੰਸਰੀ ਦਾ ਰਾਗ ਸੁਣਨ ਲੱਗੀ, ਜਿਸ ਦਾ ਓਸ ਦੇ ਮਨ ਤੇ ਡਾਢਾ ਅਸਰ ਹ ਰਿਹਾ ਸੀ ।

ਇਕ ਦਮ ਕੋਈ ਖਿਆਲ ਆਉਂਦਿਆਂ ਹੀ ਸ਼ਿਆਮਾਂ ਉਠ ਬੈਠੀ, ਜਿਵੇਂ ਹਵਾ ਦਾ ਰੁਖ ਪਲਟ ਜਾਣ ਨਾਲ ਸਰੋਵਰ ਦੀਆਂ ਲਹਿਰਾਂ ਵੀ ਪਲਟ ਜਾਂਦੀਆਂ ਹਨ, ਓਹ ਸੋਚਨ ਲੱਗੀ ' ਅਜਹੀ ਮੁਰਲੀ ਤਾਂ ਹੋਰ ਕੋਈ ਵੀ ਨਹੀਂ ਵਜਾ ਸਕਦਾ । ਨਿਸਚੇ ਓਹੋ ਹੀ ਹਨ ਤਾਂਕੀ ਓਹ ਘਰ ਹੀ ਬੈਠੇ ਨੇ ?.....ਸ਼ਿਆਮਾਂ ਹੁਣ ਰੁਕ ਕੇ, ਅਟਕਕੇ ਲੰਮੇਂ ੨ ਸਾਹ ਲੈਣ ਲੱਗੇ, ਮਾਨੋਂ ਮਨ ਦਾ ਵੇਦਨ ਸ਼ਬਦਮਈ ਹੋਕੇ