ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਭਰਕੇ ਲੈ ਆਉਂਦਾ ਏ-ਭਲਾ ਇਹ ਕਲੀਆਂ ਕਿਥੋਂ ਲਿਆਉਂ ਦਾ ਏ ? ’’

ਵਿਆਹ ਦੀ ਪਹਿਲੀ ਰਾਤ...................ਜਿਸਨੇ ਕਵੀ ਦੀ ਜਵਾਨੀ ਤੇ ਕਾਵਿ ਸੰਸਾਰ ਵਿਚ ਇਕ ਹਿਲਜੁਲ ਮਚ ਦਿਤੀ ਸੀ..............ਸੁੰਦਰੀ ਨੇ ਸ਼ਰਮਾਈ ਹੋਈ ਹਾਲਤ ਵਿਚ ਪੁਛਿਆ-ਪਰ ਨੌਜਵਾਨ ਕਵੀ ਉਸ ਦਾ ਕੋਈ ਉਤ ਨਾ ਦੇ ਸਕਿਆ ਕਿਉਂਕਿ ਓਹ ਆਪ ਵੀ ਨਹੀਂ ਸੀ ਜਾਣਦਾ ਕਿ ਉ ਦੇ ਗੀਤ ਸੁਣ ਕੇ ਲਾਲਾ ਕਿਵੇਂ ਕਲੀਆਂ ਉਤਪਨ ਕਰ ਦੇਂਦ ਏ-?

‘‘ ਕੀ ਤੁਸੀਂ ਜਾਦੂਗਰ ਹੋ ? ਕੇ। ਇਹ ਕਲੀਆਂ ਕਿਸੇ ਦੇਵਤਾ ਦੀ ਸਹੈਤਾ ਨਾਲ ਪ੍ਰਾਪਤ ਹੁੰਦੀਆਂ ਹਨ ’’

‘‘ਨਹੀਂ.............. ਕੇਵਲ ਏਨਾਂ ਜਾਣਦਾ ਹਾਂ ਕਿ ਦੁਰ ਤੇਰੇ ਧੌਲਰਾਂਤੋਂ ਬਹੁਤ ਦੂਰ ਇਕ ਉਜਾੜ ਜੰਗ ਵਿਚ, ਇਕ ਲਾਲੇ ਦਾ ਬੂਟਾ ਹੈ, ਜਦ ਮੈਂ ਉਸ ਨੂੰ ਇਕ ਗੀਤ ਸੁਣਾਉਂਦਾ ਹਾਂ ਤਾਂ ਉਸ ਤੇ ਕੋਮਲ ਕਲੀਆਂ ਫਟ ਪੈਂਦੀਆ ਹਨ..........ਇਹ ਮ° ਵ ਨਹੀ ਜਾਣਦਾ ਕਿ ਮੇਰੇ ਗੀਤਾਂ ਵਿਚ ਅਜੇਹੀ ਕੇਹੜੀ ਚੀਜ਼ ਹੈ ਜਿਸ ਦੇ ਅਸਰ ਨਾਲ ਇਹ ਕਲੀਆਂ ਪ੍ਰਾਪਤ ਹੁੰਦੀਆਂ ਹਨ ? ! ’’

ਕਿਨੀ ਹੈਰਾਨੀ ਦੀ ਗਲ ਏ .................. ਹੈ ਦਿਨ ਚੜੀ ਗਿਆ ?............ਤਾਰੇ ਛਿਪਨ ਹੋ ਗਏ ਨੇ ’’ ............।

‘‘ ਤਾਂ ਕੀ ਹੋ ਗਈ, ਕਿਤੇ ਮੈਨੂੰ ਕਲੀਆਂ ਲਿਆਉਣ ਵਿਚ ਦੇਰ ਨਾ ਹੋ ਜਾਵੇ ...... । ’’