ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)

ਮੁੰਦਰੀ ਕਟਕੇ ਰਖ ਦਿਤੀ।

‘‘ਮੇਰੀ ਮਜ਼ਦੂਰੀ’’? ਬੈਰਿਸਟਰ ਸਾਹਿਬ ਨੇ ਕਿਹਾ-

ਮੈਂ ਹੋਰ ਵੀ ਚਾਦਰ ਵਿਚ ਮੁੰਹ ਲੁਕਾ ਲਿਆ । ‘ਇਹ ਨਹੀਂ ਹੋ ਸਕਦਾ’ ਇਹ ਆਖਕੇ ਉਨਾਂ ਨੇ ਇਕ ਝਟਕੇ ਨਾਲ ਚਾਦਰ ਮੁੰਹ ਤੋਂ ਲਾਹ ਦਿਤੀ। ਸਜਾ ਹਥ ਮੇਰਾ ਉਨਾਂ ਫੜਿਆ ਹੋਇਆ ਸੀ, ਖਬੇ ਹਥ ਨਾਲ ਮੈਂ ਮੂੰਹ ਲੁਕਾ ਲਿਆ।

‘ਇਹ ਕੋਈ ਇਨਸਾਫ਼ ਨਹੀਂ’ ਬੈਰਿਸਟਰ ਸਾਹਿਬ ਨੇ ਕਿਹਾ-‘ਕ੍ਰਿਪਾ ਕਰਕੇ ਸਿਧੇ ਹੋਕੇ ਬੈਠੋ।’

ਮੈਂ ਸਖਤ ਘਬਰਾ ਰਹੀ ਸਾਂ ਆਪਣਾ ਮੂੰਹ ਕੋਹਨੀ ਨਾਲ ਲੁਕਾਈ ਸੋਚ ਰਹੀ ਸਾਂ ਕਿ ਕਿਵੇਂ ਛੁਟਕਾਰਾ ਕਰਾਵਾਂ, ਸਜਾ ਹਥ ਤਾਂ ਉਨ੍ਹਾਂ ਫੜਿਆ ਹੀ ਹੋਇਆ ਸੀ, ਕਹਿਣ ਲਗੇ ਖਿਮਾਂ ਕਰਨਾ ਇਹ ਆਖ ਕੇ ਮੇਰਾ ਖਬਾ ਹਥ ਵੀ ਫੜ ਕੇ ਮੁੰਹ ਤੋਂ ਹਟਾ ਦਿਤਾ। ਮਜਬੂਰ ਹੋਕੇ ਮੈਂ ਆਪਣਾ ਮੂੰਹ ਨੀਵਾਂ ਕਰ ਲਿਆ ਤੇ ਆਪਣੇ ਸੀਨੇ ਵਿਚ ਲੁਕਾਉਣ ਦੀ ਕੋਸ਼ਸ਼ ਕਰਨ ਲੱਗੀ। ਉਨ੍ਹਾਂ ਮੇਰਾ ਇਕ ਹਥ ਛਡ ਕੇ ਮੇਰੀ ਠੋਡੀ ਤੋਂ ਫੜ ਕੇ ਮੁੰਹ ਉਚਾ ਕਰ ਦਿਤਾ, ਉਧਰ ਮੈਂ ਆਜ਼ਾਦ ਹਥ ਨਾਲ ਮੂੰਹ ਲੁਕਾ ਲਿਆ, ਇਹ ਵੇਖ ਕੇ ਬੈਰਿਸਟਰ ਸਾਹਿਬ ਕਹਿਣ ਲਗੇ, ਅਫ਼ਸੋਸ ਮੇਰੇ ਤਿੰਨ ਹਥ ਹੁੰਦੇ ਮੂਲ ਕੀ ਜੇ ਉਹ ਮੇਰੇ ਦੋਵੇਂ ਹਥ ਫੜ ਲੈਂਦੇ ਤਾਂ ਮੈਂ ਆਪਣਾ ਮੂੰਹ ਗੋਡਿਆਂ ਵਿਚ ਲਕਾ ਲੈਂਦੀ ਤੇ ਜੇ ਉਹ ਠੋਡੀ ਫੜ ਕੇ ਮੂੰਹ ਉਚਾ ਕਰਦੇ ਤਾਂ ਮੈਂ ਹਥ