ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਏ ਕਿ ਜਦ ਤੁਸੀਂ ............... ਏਨਾਂ ਆਖਕੇ ਰੁਕ ਗਏ, ਮੈਂ ਸਮਝ ਗਈ ਕਿ ਮੈਨੂੰ ਟਕੋਰਾਂ ਲਾ ਰਹੇ ਨੇ। ਕਹਿਣ ਲਗੇ ‘ਫੇਰ ਤੁਸੀ ਆਪੇ ਹੀ ਤਕਲੀਫ਼ ਕਰਕੇ ਕਢ ਦਿਓ’!

ਮੈਂ ਉਨ੍ਹਾਂ ਨੂੰ ਜ਼ਰਾ ਝੂਠਿਆਂ ਕਰਨ ਦੀ ਖਾਤਰ ਉਠੀ । ਉਨਾਂ ਸੂਟ ਕੇਸ ਖੋਲ੍ਹ ਦਿੱਤਾ ਤੇ ਮੈਂ ਚੀਜ਼ਾਂ ਉਲਟ ਪੁਲਟਕੇ ਉਹ ਬਕਸ ਕਢਕੇ ਉਨਾਂ ਦੇ ਅਗੇ ਰਖ ਦਿਤਾ।

‘‘ਉਹਹੋ ਠੀਕ ਏ, ਇਸ ਵਿਚ ਜ਼ਰੂਰ ਹੋਵੇਗੀ, ਤੁਸਾਂ ਤਾਂ ਮੇਰੀ ਖੂਬ ਤਲਾਸ਼ੀ ਲਈ ਏ ਪਰ ਵੇਖ ਲਓ ਕੁਹਾੜਾ ਨਹੀਂ ਹੋਵੇਗਾ।’’

ਉਨ੍ਹਾਂ ਦੀ ਨਜ਼ਰਾਂ ਏਸ ਤਰਾਂ ਸਨ ਕਿ ਮੈਂ ਬਿਲਕੁਲ ਆਜ਼ਾਦੀ ਨਾਲ , ਉਨ੍ਹਾਂ ਵਲ ਮੁੜ ਮੁੜ ਤਕ ਰਹੀ ਸਾਂ, ਉਹ, ਸੌਂਹ ਖਾਣ ਨੂੰ ਵੀ ਵਿਚਾਰੇ ਨਜ਼ਰਾਂ ਉੱਚੀਆਂ ਨਹੀਂ ਸਨ ਕਰਦੇ। ਮੈਂ ਦਿਲ ਵਿਚ ਕਹਿ ਰਹੀ ਸਾਂ ਕਿਨੇ ਸ਼ਰਮੀਲੇ ਤੇ ਨੇਕ ਨੇ।

ਬਕਸ ਵਿਚ ਇਕ ਨਿੱਕੀ ਜਿਹੀ ਸਿਪ ਦੇ ਦਸਤੇ ਦੀ ਕੋਮਲ ਜੇਹੀ ਰੇਤੀ ਸੀ, ਬੈਰਿਸਟਰ ਸਾਹਿਬ ਨੇ ਕਿਹਾ, ਕਿ ‘‘ਜੇ ਤਿੰਨ ਹਥ ਤੇ ਚਾਰ ਅੱਖਾਂ ਏਸ ਕੰਮ ਨੂੰ ਕਰਨ ਤਾਂ ਪੰਜਾਂ ਮਿੰਟਾਂ ਵਿਚ ਆਪਦੀ ਖਲਾਸੀ ਸਮਝੋ’’ ਸਮਾਂ ਬਹੁਤ ਬੀਤ ਰਿਆ ਸੀ, ਏਸ ਖਿਆਲ ਨਾਲ ਮੈਂ ਘਟ ਕੇ ਦੂਸਰੇ ਹਥ ਨਾਲ ਮੁੰਦਰੀ ਫੜ ਲਈ ਤੇ ਬੈਰਿਸਟਰ ਸਾਹਿਬ ਤੇਜ਼ੀ ਨਾਲ ਮੁੰਦਰੀ ਨੂੰ ਖੇਤੀ ਨਾਲ ਕਟਣ ਲਗੇ। ਮੈਂ ਉਸ ਸਮੇਂ ਫੇਰ ਆਪਣੀਆਂ ਟੇਢੀਆਂ ਭਵਾਂ ਨਾਲ ਬੈਰਿਸਟਰ