ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਕੁਝ ਭੁਲ ਗਈ, ਤੇ ਮੁੰਦਰੀ ਲਾਹੁਣ ਦੇ ਆਹਰ ਵਿਚ ਲਗ ਗਈ ।

ਦੋਵੇਂ ਕੋਸ਼ਸ਼ ਕਰ ਰਹੇ ਸਾਂ, ਮੈਂ ਕਈ ਵਾਰ ਮੁੰਦਰੀ ਵਲੋਂ ਨਜ਼ਰ ਹਟਾ ਕੇ ਬੈਰਿਸਟਰ ਸਾਹਿਬ ਦੇ ਗੁਲਾਬ ਵਰਗੇ ਮੁਖੜੇ ਵਲ ਲੈ ਜਾਂਦੀ ਸੀ ਤੇ ਸਧਰਾਂ ਨਾਲ ਤਕਦੀ ਸਾਂ, ਕਦੀ ਉਨ੍ਹਾਂ ਦੀਆਂ ਕਾਲੀਆਂ ਕਾਲੀਆਂ ਲਿਟਾਂ ਵੇਖਕੇ ਦਿਲ ਹੀ ਦਿਲ ਵਿਚ ਪ੍ਰਸੰਨ ਹੋ ਰਹੀ ਸਾਂ, ਮੈਨੂੰ ਇਹ ਖਿਆਲ ਹੀ ਨਹੀਂ ਸੀ ਕਿ ਜਦ ਮੈਂ ਐਸਾ ਕਰਦੀ ਹਾਂ ਤਾਂ ਮੇਰਾ ਹੱਥ ਕੰਮ ਕਰਨੋਂ ਤਕ ਜਾਂਦਾ ਹੈ, ਤੇ ਜੇਹੜਾ ਪਰਸ਼ ਧਿਆਨ ਨਾਲ ਉਂਗਲੀ ਤੋਂ ਮੁੰਦਰੀ ਲਾਹੁਣ , ਵਿਚ ਲਗਾ ਹੋਇਆ ਹੈ ਇਨਾਂ ਮੇਰੇ ਮੂੰਹ ਵਲ ਤਕੇ ਦਸ ਸਕਦਾ ਹੈ ਕਿ ਮਰੀ ਅਖਾਂ ਕੀ ਕਰ ਰਹੀਆਂ ਹਨ। ਇਕ ਵਾਰ ਮੈਂ ਫੇਰ ਜੀ ਭਰਕੇ ਬੈਰਿਸਟਰ ਸਾਹਬ ਦੇ ਮੁਖੜੇ ਨੂੰ ਤਕਿਆ, ਮੇਰਾ ਹਥ ਮੁੰਦਰੀ ਤੋਂ ਖਿਸਕ ਗਿਆ, ਬੈਰਿਸਟਰ ਸਾਹਿਬ ਨੇ ਤੰਗ ਆਕੇ ਕਿਹਾ-

‘ਮੈਨੂੰ ਵੇਹਲੇ ਵੇਲੇ ਵੇਖ ਲੈਣਾ, ਪਹਿਲਾਂ ਮੁੰਦਰੀ ਦਲ ਵੇਖੋ। ਇਹ ਆਖਕੇ ਓਨਾਂ ਮੇਰੀ ਉਂਗਲ ਨੂੰ ਝਟਕਿਆ, ਮੈਂ ਏਨੀ ਸ਼ਰਮਿੰਦੀ ਹੋਈ ਕਿ ਆਪਣਾ ਮੂੰਹ ਖਬ ਕੋਹਣੀ ਵਿਚ ਲੁਕਾ ਲਿਆ।

ਬੈਰਿਸਟਰ ਸਾਹਿਬ ਨੇ ਕਿਹਾ, ‘ਹਛਾ ਖਿਮਾਂ ਕਰੋ’ ਇਹ ਆਖ ਕੇ ਨੀਵੀਆਂ ਨਜ਼ਰਾਂ ਨਾਲ ਹੀ ਮੇਰਾ ਹਥ ਫੜਕੇ ਮੁੰਦਰੀ ਲਾਹੁਣ ਵਿਚ ਲਾ ਦਿਤਾ।