ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਨੇ ਮੈਨੂੰ ਹਟਾਕੇ ਝਾਕ ਕੇ ਤਕਿਆ ਬੂਹੇ ਦਾ ਖੜਾਕ ਸੁਣਕੇ ਬੈਰਿਸਟਰ ਸਾਹਿਬ ਨਿਕਲ ਆਏ, ਸ਼ੈਦ ਉਹ ਉਡੀਕ ਵਿਚ ਹੀ ਸਨ, ਉਹ ਗੁਸਲਖਾਨੇ ਵਿਚ ਜਾਣ ਲਈ ਅਗੇ ਵਧੇ ਹੀ ਸਨ ਕਿ ਉਸ ਸ਼ਰੀਰ ਕਮਲਾ ਦੀ ਬਚੀ ਨੇ ਮੈਨੂੰ ਅਗੇ ਕਰਕੇ ਧੱਕਾ ਦੇਕੇ ਬੂਹਾ ਬੰਦ ਕਰ ਦਿਤਾ, ਉਹ ਏਨੇ ਨੇੜੇ ਸਨ ਕਿ ਮੈਂ ਉਹਨਾਂ ਤੇ ਜਾ ਪਈ, ਉਹਨਾਂ ਨੂੰ ਕੁਝ ਪਤਾ ਨਹੀਂ ਸੀ ਉਹਹੋ ਆਖਕੇ ਉਨਾਂ ਮੈਨੂੰ ਰੋਕਿਆ; ਉਹ ਘਬਰਾ ਗਏ, ਪਰ ਮੇਰੀ ਘਬਰਾਹਟ ਵੇਖਕੇ ਉਹਨਾਂ ਦੂਜੇ ਪਾਸੇ ਮੂੰਹ ਮੋੜ ਲਿਆ, ਮੈਂ ਕੀ ਦਸਾਂ ਕਿ ਮੇਰਾ ਕੀ ਹਾਲ ਹੋਇਆ, ਕਮਲਾ ਬੂਹਾ ਬੰਦ ਕਰ ਗਈ ਸੀ, ਮੈਂ ਚਾਦਰ ਵਿਚ ਆਪਣੇ ਆਪ ਨੂੰ ਚੰਗੀ ਤਰਾਂ ਲਪੇਟ ਕੇ ਬੈਠ ਗਈ।

ਬੈਰਿਸਟਰ ਸਾਹਿਬ ਨੇ ਹਾਲ ਪੁਛਿਆ ਤਾਂ ਮੈਂ ਝਟ ਮੁੰਦਰੀ ਵਾਲੀ ਉਂਗਲ ਅਗੇ ਕਰ ਦਿਤੀ, ਬੈਰਿਸਟਰ ਸਾਹਿਬ ਤਕ ਕੇ ਹੈਰਾਨ ਰਹਿ ਗਏ, ਮਾਲੂਮ ਹੁੰਦਾ ਏ ਕਿ ਮੁੰਦਰੀ ਤੇ ਉਂਗਲੀ ਨੇ ਬੜਾ ਜਬਰ ਕੀਤਾ ਗਿਆ ਏ, ਬੈਰਿਸਟਰ ਨੇ ਕਿਹਾ:

ਮੈਂ ਕੁਝ ਨਾ ਬੋਲੀ, ਉਨ੍ਹਾਂ ਚੰਗੀ ਤਰ੍ਹਾਂ ਉਂਗਲਾਂ ਨੂੰ ਵੇਖ ਕੇ ਪੁਛਿਆ, ‘‘ਪਹਿਲਾਂ ਇਹ ਦਸੋ ਕਿ ਇਹ ਕੌਣ ਸ਼ਰੀਰ ਸੀ ਜਿਸਨੇ ਇਹ ਹਰਕਤ ਕੀਤੀ ਕਿ ਤੈਨੂੰ ਮੇਰੇ ਤੇ ਇੰਜ ਧਕਾ ਦੇ ਕੇ ਸੁਟ ਦਿਤਾ ? ’’

ਮੈਂ ਕੇਵਲ ਇਕ ਸ਼ਬਦ ਕਿਹਾ, ‘‘ਕਮਲਾ’’। ਤੁਹਾਡੀ ਕੋਈ ਸਹੇਲੀ ਮਾਲੂਮ ਹੁੰਦੀ ਏ ਬੈਰਿਸਟਰ ਨੇ ਕਿਹਾ।