(੧੨੫)
ਦਿਆਂਗੀ ਕਿ ਇਹ ਪਾਨ ਉਨਾਂ ਦੇ ਹੱਥ ਵਿਚ ਹੀ ਦੇਵੇ ਤੇ ਆਖ ਦੇਵੇ ਤੇਰੀ ਸਾਲੀ ਨੇ ਦਿਤਾ ਏ । ’’
ਇਹ ਗਲ ਮੇਰੇ ਮਨ ਲਗੀ, ਮਾਤਾ ਜੀ ਖਿਆਲ ਕਰਨਗੇ ਕਿ ਪਾਨ ਵਿਚ ਕੋਈ ਠੱਠਾ ਕੀਤਾ ਹੋਵੇਗਾ ਨੇ ।
ਉਪੰਤ ਮੁੰਦਰੀ ਲਾਹੁਣ ਦੀ ਕੋਸ਼ਸ਼ ਕੀਤੀ ਗਈ ਕਮਲਾ ਨੇ ਕੋਈ ਢੰਗ ਨਾ ਛਡਿਆ ਪਰ ਮੁੰਦਰੀ ਨਹੀਂ ਉਤ੍ਰਨੀ, ਸੀ, ਨਾ ਉਤਰੀ ।
ਰਾਤ ਨੂੰ ਮੈਂ ਏਸ ਫਿਕਰ ਵਿਚ ਰੋਟੀ ਵੀ ਨਾ ਖਾਧੀ ਤੇ ਈਸ਼ਵਰ ਅਗੇ ਅਰਦਾਸ ਕਰਦੀ ਰਹੀ ਕਿ ਹੇ ਈਸ਼ਵਰ ਮੈਨੂੰ ਏਸ ਮੁੰਦਰੀ ਦੀ ਔਕੜ ਵਿਚੋਂ ਕਢ ।
‘‘ਆਖਰ ਤੂੰ ਇਹ ਇਸ਼ਕ ਬਾਜ਼ੀ ਕਰਨ ਹੀ ਕਿਉਂ ਗਈ ਸੈਂ ?? ’’ ਕਮਲਾ ਨੇ ਕਿਹਾ ।
ਰਬ ਦੀ ਮਾਰ ਤੇਰੀ ਇਸ਼ਕ ਬਾਜ਼ੀ ਨੂੰ ! ਮੈਂ ਬਿਪਤਾ, ਵਿਚ ਫਸ ਹੋਈ ਹਾਂ ਤੇ ਇਹ ਮਖੌਲ ਪਈ ਕਰਦੀ ਏ । ਮੈਂ ਮੁੰਹ ਬਣਾਕੇ ਕਿਹਾ,
‘‘ਇਹ ਇਸ਼ਕ ਬਾਜ਼ੀ ਨਹੀਂ ਤੇ ਹੋਰ ਕੀ ਏ ? ਪਾਉਡਰ ਲਾਇਆ, ਮਿਸੀ ਮਲੀ ਤੇ ਫੇਰ ਮੰਦਰੀ ਅੜਾ ਬੈਠੀ ’’ ਕਮਲਾ ਨੇ ਕਿਹਾ, ‘ਹੁਣ ਜਰਾ ਏਸ ਦਾ ਸਵਾਦ ਵੀ ਚਖ, ਮਿਠੀਆਂ ਮਿਠੀਆਂ, ਪਿਆਰ ਦੀਆਂ ਗਲਾਂ ਕਰਨ ਗਈ ਹੋਵੇਂਗੀ ? ਤੇ...........ਮੇਂ ਹਥਾਂ ਨਾਲ ਉਸਦਾ ਮੂੰਹ ਬੰਦ ਕਰਕੇ ਕਿਹਾ ‘ਰਬ ਦੇ ਵਾਸਤੇ ਹੌਲੀ ਬੋਲ ।’’
‘ਲਿਆ ਕੇਂਚੀ ਨਾਲ ਮਦ ਕਟ ਦਿਆਂ’ ਕਮਲਾ