ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਵਾਰ ਜ਼ਰੂਰ ਆ, ਨਹੀਂ ਤੇ ਮੇਰੀ ਜਾਨ ਦੀ ਖੈਰ ਨਹੀਂ ’’ ਏਸ ਚਿਠੀ ਦੇ ਜਵਾਬ ਦੀ ਉਡੀਕ ਕਰ ਰਹੀ ਸੀ।

ਮੈਂ ਜਾਣਦੀ ਸੀ ਕਿ ਉਹ ਜ਼ਰੂਰ ਆਵੇਗੀ ਕਿੰਤੂ ਉਹ ਆਈ, ਮੈਂ ਉਸਦੀ ਅਗਵਾਈ ਲਈ ਵੀ ਨਾ ਗਈ ਮਾਤਾ ਜੀ ਪਾਸੋਂ ਉਸਨੂੰ ਪਤਾ ਲਗ ਗਿਆ ਕਿ ਬੈਰਿਸਟਰ ਸਾਹਿਬ ਆਏ ਹੋਏ ਨੇ, ਉਹ ਭਜੀ ਭਜੀ ਮੇਰੇ ਕਮਰੇ ਵਿਚ ਆਈ ਤੇ ਕਹਿਣ ਲਗੀ, ‘‘ਕੁੜੇ ਬਾਹਰ ਜਾਕੇ ਆਪਣੇ ਬੈਰਿਸਟਰ ਨੂੰ ਮਿਲ ਤੇ ਆ। ’’

‘ਮੈਂ ਮਿਲ ਆਈ ਹਾਂ, ਮੈਂ ਹਸਕੇ, ਕਿਹਾ ਤੈਨੂੰ ਯਕੀਨ ਨਾ ਆਏ ਤਾਂ ਆਹ ਵੇਖ’ ਇੰਝ ਆਖਕੇ ਮੈਂ ਮੁੰਦਰੀ ਵਾਲੀ ਉਂਗਲੀ ਵਖਾਈ।

‘‘ਇਹ ਕੀ ਗਲ ਏ ?’’ ਕਮਲਾ ਨੇ ਹੈਰਾਨੀ ਨਾਲ ਪੁਛਿਆ ਮੇਂ ਆਦਿ ਤੋਂ ਅੰਤ ਤਕ ਸਾਰੀ ਗਲ ਖੂਬ ਮਸਾਲੇ ਲਾਕੇ ਸੁਣਾਈ,ਕਮਲਾ ਸੁਣਕੇ ਹੈਰਾਨ ਹੋ ਗਈ ਤੇ ਕਹਿਣ ਲਗੀ ‘‘ਚੰਗਾ ਮੇਲ ਕੀਤਾ ਈ।’’

ਕਮਲਾ ਅੜੀਏ ! ਸੁਣ,ਗਲਾਂ ਪਿਛੋਂ ਕਰਾਂਗੀ ਪਹਿਲਾਂ ਏਸ ਭੈੜੀ ਮੁੰਦਰੀ ਨੂੰ ਕਿਵੇਂ ਮੇਰੀ ਉਂਗਲ ਤੋਂ ਲਾਹ।

‘‘ਖੈਰ ਉਤਰ ਤਾਂ ਜਾਇਗੀ, ਪਰ ਦੇਣ ਕੋਣ ਜਾਏਗਾ ਤੂੰ ? ਕਮਲਾ ਨੇ ਕਿਹਾ:

ਗਲ ਤੇ ਠੀਕ ਏ ਕੌਣ ਦੇਣ ਜਾਵੇਗਾ, ਮੈਂ ਕਿਹਾ।

ਕਮਲਾ ਕਹਿਣ ਲਗੀ ਠੀਕ ਏ ਠੀਕ ਏ,ਮੈਂ ਪਾਨ ਵਿਚ ਰਖਕੇ ਭਿਜਵਾਂ ਦਿਆਂਗੀ ਤੇ ਨੌਕਰਾਨੀ ਨੂੰ ਆਖ