ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਏ ਨਹੀਂ ਤੇ ਮੈਂ ਅਗੇ ਹੀ ਅੰਦਰ ਆਉਣ ਦੇ ਬਹਾਨੇ ਲਭ ਰਿਹਾ ਹਾਂ ।

ਮੈਂ ਇਕ ਵਾਰ ਫੇਰ ਉਂਗਲ ਨੂੰ ਮਰੋੜਿਆ ਤੇ ਗਲ ਟਾਲਣ ਲਈ ਆਖ ਦਿਤਾ, ‘‘ਚੰਗੀ ਏ । ’’

‘ਜੀ ਨਹੀਂ ’ ਬੈਰਿਸਟਰ ਹੋਰਾਂ ਕਿਹਾ, ਜੇ ਚੰਗੀ ਏ ਤੇ ਤੁਹਾਡੇ ਪਸੰਦ ਨਹੀਂ ਤਾਂ ਕਿਸ ਕੰਮ, ਚੰਗੀ ਤਾਂ ਦੁਕਾਨਦਾਰ ਨੇ ਵੀ ਆਖਕੇ ਦਿਤੀ ਸੀ, ਸੋ ਇਹ ਮੈਂ ਪਛਦਾ ਵੀ ਨਹੀਂ, ਤੁਸੀਂ ਕੇਵਲ ਏਨੀ ਗਲ ਦਸੋ ਕਿ ਪਸੰਦ ਹੈ ਕਿ ਨਹੀਂ, ਨਹੀਂ ਤੇ ਮੈਂ ਹਾਜ਼ਰ ਹੁੰਦਾ ਜੇ ।

ਮੈਂ ਸੋਚਿਆ ਕਿ ਇਹ ਆ ਗਏ ਤਾਂ ਮੈਨੂੰ ਝਖ ਮਾਰਕੇ ਆਖਣਾ ਹੀ ਪਵੇਗਾ, ਕਿੰਤੂ ਆਖ ਦਿਤਾ ‘‘ ਪਸੰਦ ਏ ’’ ਇਹ ਆਖ ਮੈਂ ਫੇਰ ਕਚੀਚੀ ਲੈਕੇ ਮੁੰਦਰੀ ਲਾਹੁਣ ਲਗੀ ।

‘‘ਧੰਨਵਾਦ ਸੌ ਵਾਰ ਧੰਨਵਾਦ ’’ ਬੈਰਿਸਟਰ ਹੋਰਾਂ ਕਿਹਾ, ਹੁਣ ਤੁਸੀਂ ਜਾ ਸਕਦੇ ਹੋ ਪਰ ਇਕ ਬੇਨਤੀ ਹੈ ਕਿ ਭਾਵੇਂ ਮੁੰਦਰੀ ਤੁਹਾਡੀ ਹੀ ਹੈ ਤੇ ਤੁਸੀਂ ਪਹਿਨ ਵੀ ਸਕਦੇ ਹੋ ਤੇ ਤੁਹਾਡਾ ਸ਼ਾਇਦ ਲਾਹੁਣ ਨੂੰ ਜੀ ਵੀ ਨਾ ਕਰਦਾ ਹੋਵੇ, ਪਰ ਹੋਰ ਵਸਤੁਆਂ ਨਾਲ ਮੁੰਦਰੀ ਵੀ ਰਸਮ ਅਨੁਸਾਰ ਭੇਟਾ ਕਰਨੀ ਹੈ ਜੇ ਤੁਹਾਨੂੰ ਬੁਰਾ ਨਾ ਲਗੇ ਤਾਂ ਅਜ ਦੀ ਦਿਹਾੜੀ ਮੁੰਦਰੀ ਮਾਂਗਵੀਂ ਦੇ ਜਾਓ ।

ਹੁਣ ਮੈਂ ਚਕਰਾ ਗਈ, ਬੈਰਿਸਟਰ ਹੋਰਾਂ ਦੀ ਇਹ ਗਲ ਮੈਨੂੰ ਖਾ ਗਈ, ਪਰ ਕੀ ਕਰਦੀ ਮੇਰੇ ਕੋਈ ਵਸ ਨਹੀਂ ਸੀ, ਬਥੇਰਾ ਮੁੰਦਰੀ ਨੂੰ ਲਾਹੁਣ ਦਾ ਹੀਲਾ ਕਰਦੀ ਸੀ ਪਰ