ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਮੇਰੀ ਹਾਲਤ ਵੀ ਉਸ ਵੇਲੇ ਅਜੀਬ ਸੀ, ਮੇਰਾ ਦਿਲ ਧੜਕ ਰਿਹਾ ਸੀ, ਇਹ ਪਹਿਲਾ ਸਮਾਂ ਸੀ, ਕਿ ਮੈਂ ਇਕਲੀ ਇਕ ਓਪਰੇ ਮਰਦ ਦੇ ਕੋਲ ਸਾਂ, ਵਾਧਾ ਇਹ ਸੀ ਕਿ ਚੋਰੀ ਕਰਦੀ ਫੜੀ ਗਈ ਸਾਂ, ਸਾਰਾ ਟਰੰਕ ਫਲ ਮਾਰਿਆ ਸੀ ਤੇ ਇਦਾਨ ਤੋੜ ਦਿਤਾ ਸੀ, ਹਾਂ ਸਚ ਬਿਨਾਂ ਪਛਿਆਂ ਮੁੰਦਰੀ ਆਪਣੇ ਆਪ ਪਹਿਨ ਲਈ ਸੀ।

ਉਪਰ ਦਾ ਸਾਹ ਉਪਰ ਤੇ ਹੇਠਾਂ ਦਾ ਹੇਠਾਂ ਸੀ, ਸਾਰਾ ਸਰੀਰ ਕੰਬ ਰਿਹਾ ਸੀ। ਜ਼ਰਾ ਹੋਸ਼ ਆਈ ਤਾਂ ਮੁੰਦਰੀ ਦਾ ਖਿਆਲ ਆਇਆ, ਛੇਤੀ ਛੇਤੀ ਉਸ ਨੂੰ ਲਾਹੁਣ ਲਗੀ, ਬਥੇਰੇ ਯਤਨ ਕੀਤੇ ਪਰ ਉਹ ਕਾਹਲੀ ਵਿਚ ਨਾ ਉਤਰੀ, ਜਿੰਨੀ ਦੇਰ ਲਗ ਰਹੀ ਸੀ ਓਨਾਂ ਹੀ ਮੈਂ ਘਬਰਾ ਰਹੀ ਸਾਂ, ਮੈਂ ਗੁਸੇ ਨਾਲ ਉਂਗਲ ਮਰੋੜ ਸੁਟੀ ਪਰ ਇਸ ਨਾਲ ਕੀ ਬਣਦਾ ਸੀ, ਮੇਰੇ ਸਾਰੇ ਯਤਨ ਨਿਸਫਲ ਜਾ ਰਹੇ ਸਨ ਕਿ ਏਨੇ ਨੂੰ ਬੈਰਿਸਟਰ ਸਾਹਿਬ ਨੇ ਕਿਹਾ ‘ਸ਼ੁਕਰ ਏ ਮੁੰਦਰੀ ਤੁਹਾਡੇ ਪਸੰਦ ਤੇ ਆਗਈ ਏ। ’

ਇਹ ਸੁਣ ਕੇ ਮੈਨੂੰ ਤ੍ਰੇਲੀ ਆ ਗਈ, ਮੈਂ ਦਿਲ ਵਿਚ ਸੋਚਿਆ ਕਿ ਮੇਰੇ ਹੱਥਾਂ ਨਾਲ ਮੂੰਹ ਲੁਕਾ ਕੇ ਨਸ਼ਣ ਨਾਲ ਸ਼ਾਇਦ ਉਨ੍ਹਾਂ ਮੁੰਦਰੀ ਵੇਖ ਲਈ ਸੀ, ਮੈਂ ਇਹ ਸਣਕੇ ਹੋਰ ਵੀ ਛੇਤੀ ਛੇਤੀ ਲਾਹਣ ਲਗੀ, ਪਰ ਉਹ ਮੁਦਰੀ ਅਜਿਹੀ ਫਸੀ ਸੀ ਕਿ ਉਤਰਨ ਦਾ ਨਾਂ ਨਹੀਂ ਸੀ ਲੱਦੀ, ਮੇਰਾ ਦਿਲ ਇੰਜਨ ਵਾਂਗ ਧਕ ਧਕ ਵਜ ਰਿਹਾ ਸੀ