ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਹੋਵੇ, ਮੇਰੀ ਹਾਲਤ ਅਜੀਬ ਸੀ, ਪਤਾ ਨਹੀਂ ਉਸ ਖਤ ਵਿਚ ਬੈਰਿਸਟਰ ਸਾਹਿਬ ਦੇ ਪਿਤਾ ਨੇ ਨਾਂਹ ਕੀਤੀ ਹੋਵੇ ਕਿ ਹਾਂ ਇਹੋ ਗਲਾਂ , ਮੈਂ ਮੁੜ ਮੁੜ ਸੋਚ ਰਹੀ ਸਾਂ, ਚਲਣ ਵੇਲੇ ਮੈਂ ਆਪਣੀ ਸਹੇਲੀ ਨੂੰ ਘੁਟਕੇ ' ਗਲ ਨਾਲ ਲਾਇਆ ਤੇ ਪਤਾ ਨਹੀਂ ਕਿਉਂ ਮੇਰੇ ਅਥਰੂ ਨਿਕਲ ਗਏ, ਕਮਲਾ ਨੇ ਬੜੀ ਹਲੇਮੀ ਨਾਲ ਕਿਹਾ, ਭੈਣ ਤੂੰ ਅਰਦਾਸ ਕਰ ਕਿ ਤੇਰੀ ਮਰਾਦ ਪੂਰੀ ਹੋਵੇ, ਚੰਗਾ ! ਮੈਂ ਹੌਲੀ ਜਹੀ ਕਿਹਾ, ‘ਚੰਗਾ’

੩.

ਕਮਲਾ ਦੇ ਘਰੋਂ ਆਈ ਤਾਂ ਖਿਆਲ ਅਨੁਸਾਰ ਚੁਪ ਚਾਂ ਸੀ, ਮਾਤਾ ਜੀ ਤੇ ਹੋਏ ਸਨ, ਪਿਤਾ ਜੀ ਕਚਹਿਰੀ ਗਏ ਹੋਏ ਸਨ, ਮੈਂ ਹੌਲੀ ਜਹੀ ਬੂਹਾ ਭੀੜ ਕੇ ਸਿਧੀ ਪਿਤਾ ਜੀ ਦੇ ਕਮਰੇ ਵਿਚ ਪੁਜੀ ਉਥੇ ਪੁਜਕੇ ਹੈਰਾਨ ਰਹਿ ਗਈ, ਕੀ ਵੇਖਦੀ ਹਾਂ ਕਿ ਇਕ ਵੱਡਾ ਸਾਰਾ ਚਮੜੇ ਦਾ ਟਰੰਕ ਖੁਲਾ ਪਿਆ ਹੈ, ਨਾਲ ਦੀ ਕੁਰਸੀ ਤੇ ਟਰੰਕ ਤੇ ਇਕ ਨਿਕੀ ਜਹੀ ਮਨਿਆਰੀ ਦੀ ਦੁਕਾਨ ਖੁਲੀ ਪਈ ਏ, ਮੈਂ ਦਿਲ ਵਿਚ ਕਿਹਾ ਆਖਿਰ ਇਹ ਕੌਣ ਏ ਜੇਹੜਾ ਏਸ ਤਰ੍ਹਾਂ ਸਾਮਾਨ ਖੋਲ੍ਹਕੇ ਛਡ ਗਿਆ ਏ, ਕੀ ਦਸਾਂ ਕਿ ਉਥੇ ਕੀ ਕੀ ਪਿਆ ਸੀ, ਮੈਂ ਸਭ ਕੁਝ ਭੁਲ ਗਈ ਤੇ ਉਥੇ ਪਈਆਂ ਚੀਜ਼ਾਂ ਨੂੰ ਵੇਖਣ ਲਗੀ। ਰੰਗ ਰੰਗ ਦੀਆਂ ਡਬੀਆਂ ਤੇ ਵਲਾਇਤੀ ਬਕਸ ਸਨ,ਜੇਹੜੇ ਮੈਂ ਅਜ ਤਕ ਨਹੀਂ ਵੇਖੇ ਸਨ। ਮੈਂ ਸਭ ਤੋਂ ਪਹਿਲਾਂ