ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਬੈਰਿਸਟਰ ਹਥੋਂ ਖਿਸਕ ਗਿਆ ਈ?’

ਭਲਾ ਮੈਂ ਏਸਦਾ ਕੀ ਉਤਰ ਦੇਦੀ, ਸਾਰੀ ਗਲ ਆਦਿ ਤੋਂ ਅੰਤ ਤਕ ਸੁਣਾਈ ਕਿ ਕਿਵੇਂ ਉਹ ' ਕਾਹਲੀ ਕਰ ਰਹੇ ਹਨ,ਪਰ ਮਾ ਜੀ ਨਹੀਂ ਮੰਨਦੇ । ਇਹ ਸਾਰੀਆਂ ਗਲਾਂ ਸੁਣਕੇ ਕਮਲਾ ਨੇ ਹਸਕੇ ਕਿਹਾ ਭਈ ਵਾਹ ਚਟ ਮੰਗਣੀ ਤੇ ਪਟ ਵਿਆਹ, ਭਲਾ ਏਸ ਤਰ੍ਹਾਂ ਕੌਣ ਕਰੂ, ਪਰ ਇਕ ਗਲ ਏ ’

ਮੈਂ ਕਿਹਾ ‘ਉਹ ਕੀ ?’

ਉਹ ਕਹਿਣ ਲਗੀ ‘ਉਹ ਤੇਰੇ ਲਈ ਤੜਫ਼ ਰਿਹਾ ਹੈ। ਇਹ ਫਾਲ ਚੰਗੀ ਏ।

ਮੈਂ ਕੁੜ ਕੇ ਕਿਹਾ “ਤੂੰ ਫਾਲ ਕਢਦੀ ਏਂ ਕਿ ਮਖੌਲ ਕਰਨੀ ਏ’

‘ਫੇਰ ਕੀ ਕਰਾਂ ? ਕਮਲਾ ਨੇ ਕਿਹਾ ਉਹ ਵਿਚਾਰੀ ਹੋਰ ਕਰ ਵੀ ਕੀ ਸਕਦੀ ਸੀ ?

ਮੈਂ ਕਿਹਾ ‘ਕੋਈ ਸਲਾਹ ਦੇ, ਆ ਦੋਵੇਂ ਜਣੀਆਂ ਸੋਚੀਏ ਕਿ ਕੀ ਕਰਨਾ ਚਾਹੀਦਾ ਹੈ ?

‘ਝਲੀ ਕੁੜੀ’ ਕਮਲਾ ਨੇ ਗੁਸੇ ਨਾਲ ਕਿਹਾ, ਪਾਗਲ ਹੋ ਗਈ ਏ ਮੈਂ ਕੀ ਸਲਾਹ ਦਿਆਂ ? ਚੰਗਾ ਲਿਆ ਮੈਨੂੰ ਪਤ ਦਸ ਮੈਂ ਬੈਰਿਸਟਰ ਨੂੰ ਲਿਖ ਦੇਂਦੀ ਹਾਂ ਕਿ ਓਧਰ ਤੇ ਇਹਦੇ ਤੇ ਮੋਹਤ ਹੋਇਆ ਪਿਆ ਏ ਤੇ ਏਧਰ "ਇਹ ਤੇਰੇ ਤੇ ਲੱਟੂ ਹੋਈ ਹੋਈ ਏ, ਆ ਕੇ ਤੈਨੂੰ ਕਢ ਲੈ ਜਾਵੇ।