ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਸੋਹਣੇ ਗਭਰੂ ਦੀ ਸੀ, ਕਮਲਾ ਨੇ ਪਸੰਦ ਕਰਕੇ ਕਿਹਾ, ਇਸ ਨੇ ਤਾਂ ਮੇਰਾ ਦਿਲ ਵੀ ਕੰਬਾ ਦਿਤਾ ਏ, ਵੇਖੇ ਨਾ ਕਿਹਾ ਸੋਹਣਾ ਗਭਰੂ ਜਵਾਨ ਏ, ਬਸ ਅੱਖਾਂ ਮੀਟਕੇ ਏਹਦੇ ਨਾਲ ਵਿਆਹ ਕਰ ਲੈ ਤੇ ਆਪਣੇ ਗਲ ਦਾ ਹਾਰ ਬਣਾ ਲੈ, ਵਾਰ ਨ ਪੁੱਛ।’

ਸਾਡੇ ਦੋਹਾਂ ਦੇ ਉਹ ਪਸੰਦ ਆ ਗਿਆ ਤੇ ਅਸੀਂ ਪਾਸ ਕਰ ਦਿਤਾ, ਕਮਲਾ ਨੇ ਖਤ ਵੇਖਣ ਨੂੰ ਕਿਹਾ, ਖਤ ਜਦ ਪੜਿਆ ਤਾਂ ਪਤਾ ਲਗਾ ਕਿ ਉਹ ਵਲੋਤ ਵਿਚ ਪੜਦਾ ਏ।

ਚਲ ਜਾਣ ਦੇ ਏਹਨੂੰ ਵੀ ਕਮਲਾ ਨੇ ਕਿਹਾ।

ਮੈਂ ਕਿਹਾ, ਕਿਉਂ ਕੋਈ ਕਾਰਨ ?

‘ਕਾਰਨ ਇਹ ਕਿ ਭਲਾ ਉਥੋਂ ਦੀਆਂ ਮਿਸਾਂ ਏਨੂੰ ਛਡਣ ਲਗਿਆਂ ਨੇ, ਕੋਈ ਵੱਡੀ ਗੱਲ ਨਹੀਂ ਕਿ ਇਕ ਅਧ ਨਾਲ ਲੈ ਆਵੇ।

’ਲੈ ਇਹ ਕੀ ਗਲ ਏ?’ ਮੈਂ ਕਿਹਾ, ‘ਭਰਾ ਜੀ ਪੰਜ ਵਰੇ ਵਲੈਤ ਰਹਿ ਆਏ ਨੇ ਕੀ ਹੋਗਿਆ ਏ ?

ਕਮਲਾ ਨੇ ਬੜੀ ਤੇਜ਼ੀ ਨਾਲ ਕਿਹਾ, ਛਡ ਭਰਾ ਦੀ ਗਲ, ਉਥੇ ਜਾਕੇ ਜੋ ਭਰਜਾਈਆਂ ਦੀ ਲਿਸਟ ਬਨਾਉਣ ਬੈਠੇ ਤਾਂ ਸਾਰੀ ਉਮਰ ਨਾ ਮਕੇ, ਮੈਨੂੰ ਤੇ ਇਹ ਜੁਆ ਪਸੰਦ ਨਹੀਂ, ਤੇਰਾਂ ਉਧਾਰ ਨਾਲੋਂ ਨੌਂ ਨਕਦ ਚੰਗੇ।

ਇਹ ਤਸਵੀਰ ਵੀ ਨਫਿਟ ਕਰਕੇ ਰਖ ਦਿਤੀ ਗਈ ਤੇ ਉਸ ਦੇ ਪਿਛੋਂ ਇਕ ਹੋਰ ਕਵੀ । ?

ਕਮਲਾ ਨੇ ਤਸਵੀਰ ਵਲ ਤਕਕੇ ਕਿਹਾ, ਇਹ ਤਾਂ ਰਬ