ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

‘‘ਆਹ ! ਇਹ ਪਾਨ ਦਾ ਗੋਲਾ ਕਿਥੋਂ ਆਇਆ ਏ, ਕੰਮਲਾ ਨੇ ਹਸ ਕੇ ਕਿਹਾ, ‘ਵੇਖੋ ਨਾ ਸੌਂਕੀ ਦੀ ਦਾੜੀ ਕਿਸੇ ਤਰਾਂ ਦੀ ਏ ਫੇਰ ਮੁੱਛਾਂ ਇੰਝ ਕਟਾਈਆਂ ਕਿ ਜਿਵੇਂ ਸਿੰਝ ਕੋਟਾਕੇ ਵਛਿਆਂ ਵਿਚ ਮਿਲ ਜਾਵੇਗਾ’

ਮੈਂ ਵੀ ਹੋਸਣ ਲਗੀ, ਇਹ ਇਕ ਧਨਾਡ ਰਈਸ ਤੇ ਆਨਰੇਰੀ ਮਜਿਸਟ੍ਰੇਟ ਸਨ, ਉਨ੍ਹਾਂ ਦੀ ਉਮਰ ਵੀ ਕੋਈ ਵੱਡੀ ਨਹੀਂ ਸੀ,ਪਰ ਮੈਨੂੰ ਇਕ ਮਿੰਟ ਲਈ ਵੀ ਪਸੰਦ ਨਹੀਂ ਸੀ।

ਗੌਹ ਨਾਲ ਤਸਵੀਰ ਵਲ ਤੱਕਕੇ ਕਮਲਾ ਨੇ ਪਹਿਲਾਂ ਤਾਂ ਉਹਦੀ ਨਕਲ ਉਤਾਰੀ ਤੇ ਫੇਰ ਆਖਣ ਲੱਗੀ ਏਹੋ ਜਹੇ ਨੂੰ ਭਲਾ ਕੌਣ ਕੁੜੀ ਦੇਵੇਗਾ ਪਤਾ ਨਹੀਂ ਏਹਦੇ ਘਰ ਕਿਨੇ ਮੁੰਡੇ ਕੁੜੀਆਂ ਹੋਣਗੇ,ਛਤ ਪਰੇ।

ਇਹ ਤਸਵੀਰ ਵੀ ਰਖ ਦਿਤੀ , ਤੇ ਦੂਜਾ ਖੰਡਲ ਖੋਲਕੇ ਇਕ ਹੋਰ ਤਸਵੀਰ ਕੱਢੀ।

ਇਹ ਤਾਂ ਬੜਾ ਗਭਰੂ ਜਵਾਨ ਏ, ਏਹਦੇ ਨਾਲ ਜਰੂਰ ਕਰ ਲੈ . ‘ਕਮਲਾ ਤਸਵੀਰ ਵੇਖਕੇ ਬੋਲੀ ਇਹ ਹੈ ਕੌਣ ? ਜਰਾ ਵੇਖੇਂ ਨਾ।’

ਮੈਂ ਵੇਖ ਕੇ ਕਿਹਾ ‘ਡਾਕਟਰ ਏ।’

’ਬਸ ਬਸ ਬਸ ਇਹ ਠੀਕ ਏ ਖੂਬ ਤੇਰੀ ਨਬਜ਼ ਵੇਖ ਵੇਖਕੇ ਰੋਜ਼ ਥਰਮਾਮੀਟਰ ਲਾਇਗਾ, ਰੰਗ ਰੂਪ ਵੀ ਠੀਕ ਏ, ਕਮਲਾਂ ਨੇ ਹੱਸਕੇ ਕਿਹਾ, ਮੇਰਾ ਪਤੀ ਵੀ ਏਸੇ ਤਰ੍ਹਾਂ ਦਾ ਮੋਟਾ ਤਾਜਾ ਏ।’

ਮੈਂ ਹੱਸਕੇ ਕਿਹਾ, ਭੇੜੀਏ ! ਤੂੰ ਇਹੋ ਜਹੀਆਂ ਗੱਲਾਂ