ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਕਮਲਾ ਹਸਦੀ ਹੋਈ ਕਹਿਣ ਲਗੀ, ਮੈਨੂੰ ਕੀ, ਕਲ ਨੂੰ ਕਰਦੀ ਅਜ ਕੋਰ ਲੈ, ਮੇਰੇ ਖਿਆਲ ਵਿਚ ਤਾਂ ਏਸ ਪੋਫ਼ੈਸਰ ਨੂੰ ਕੋਈ ਏਸੇ ਤਰਾਂ ਦੀ ਮਿਲੇ ਤਾਂ ਠੀਕ ਏ,ਜੋੜਾਂ ਦੋ ਚਾਰ ਮੁੰਡੇ ਕੁੜੀਆਂ ਦਾਜ ਵਿਚ ਲਿਆਵੇ । ਚਲ ਛਡ ਏਸ ਨੂੰ, ਦੁਸਰੀ ਵੇਖ।

ਪਹਿਲੀ ਤਸਵੀਰ ਤੇ ਇਹ ਟੀਕਾ-ਟਿਪਣੀ ਕਰਕੇ ਤੇ ਉਸ ਨੂੰ ਇਨ ਬਿਨ ਰਖਕੇ ਦੂਸਰੀ ਤਸਵੀਰ ਚੁਕੀ ਤੇ ਕਮਲਾ ਤੋਂ ਪੁਛਿਆ,-ਇਹ ਕਿਸ ਤਰ੍ਹਾਂ ਦਾ ਏ ?

ਕਮਲਾ ਨੇ ਗੌਹ ਨਾਲ ਤਕ ਕੇ ਕਿਹਾ, ਉਂਝ ਤੇ ਠੀਕ ਏ ਪਰ ਰੰਗ ਜ਼ਰਾ ਕਾਲਾ ਏ,ਕਿਨਵੀ ’ਚ ਪੜਦਾ ਏ?

ਮੈਂ ਤਸਵੀਰ ਨੂੰ ਵੇਖ ਵੇਖਕੇ ਕਿਹਾ, ਬੀ. ਏ. ਵਿਚ, ਕਾਲਾ ਤੇ ਏਨਾ ਕੋਈ ਨਹੀਂ।

ਕਮਲਾ ਨੇ ਕਿਹਾ, 'ਹੈਂ ਤੈਨੂੰ ਕੀ ਵਗ ਗਈਆਂ ਨੇ ਜਿਨੂੰ ਵੇਖਨੀ ਏਂ ਉਸੇ ਤੇ ਡੁਲ ਪੈਨੀ ਏ, ਨਾ ਕਾਲਾ ਵੇਖਨੀ ਏ ਨਾ ਗੋਰਾ, ਨਾ ਬੁਢਾ ਵੇਖਨੀ ਏਂ ਨਾ ਜਵਾਨ ।’

ਮੈਂ ਕਮਲਾ ਨੂੰ ਕਿਹਾ, ‘ਅੜੀਏ ਮੈਂ ਤੈਨੂੰ ਏਸ ਕਰਕੇ ਬੁਲਾਇਆ ਏ ਕਿ ਤੰਗ ਕਰੇ? ਜ਼ਰਾ ਗੌਹ ਨਾਲ ਤਕ।’

ਬੜੇ ਧਿਆਨ ਨਾਲ ਵੇਖਕੇ ਤੋਂ ਕੁਝ ਸੋਚਕੇ ਕਮਲਾ ਕਹਿਣ ਲਗੀ, ‘ਨਹੀਂ ਭੈਣ ਇਹ ਬਿਲਕੁਲ ਠੀਕ ਨਹੀਂ, ਮੈਂ ਤੇ ਆਖ ਦਿਤਾ ਏ ਅਗੇ ਤੂੰ ਜਾਣ।’

ਮੈਂ ਕਿਹਾ,‘ਚਿਠੀ ਤਾਂ ਵੇਖ ਬੜੇ ਅਮੀਰਾਂ ਦੀ