ਇਹ ਸਫ਼ਾ ਪ੍ਰਮਾਣਿਤ ਹੈ

( ਹ )

ਬ੍ਰਿਜ-ਮੋਹਨ

ਇਹ ਚੌਹਠਾਂ ਸਫ਼ਿਆਂ ਦਾ ਛੋਟਾ ਜਿਹਾ ਨਾਟਕ ਭਾਈ ਗੁਰਬਖ਼ਸ਼ ਸਿੰਘ ਜੀ ਗਿਆਨੀ ਬੈਰਿਸਟਰ ਐਟ ਲਾ ਹੋਰਾਂ ਦਾ ਬਣਿਆ ਹੋਇਆ ਛਪਕੇ ਸਾਡੇ ਵੇਖਣ ਵਿਚ ਆਇਆ। ਨਾਟਕ ਵਿਚ ਜਿਹੜੇ ਜਿਹੜੇ ਪਾਤਰ ਵਿਖਾਏ ਹਨ ਉਨ੍ਹਾਂ ਦੇ ਚਿਤਰ ਨਵੇਂ ਰੰਗਾਂ ਨਾਲ ਖਿੱਚੇ ਹੋਏ ਨੇ, ਅਤੇ ਨਵਾਂ ਫ਼ੈਸ਼ਨ ਸਾਡੀ ਸੁਸਾਇਟੀ ਨੂੰ ਜਿਸ ਖੂਹ ਵਲ ਧਰੂਹੀ ਲਿਜਾਂਦਾ ਹੈ,ਉਸਨੂੰ ਬੜੀ ਚੰਗੀ ਤਰ੍ਹਾਂ ਵਿਖਾਇਆ ਹੈ,ਤਾਂ ਜੁ ਲੋਕਾਂ ਦੀਆਂ ਅੱਖਾਂ ਖੁਲ੍ਹਣ ਤੇ ਟੋਇਆਂ ਟਿੱਬਿਆਂ ਨੂੰ ਵੇਖ ਭਾਲਕੇ ਪੈਰ ਰਖਣ। ਏਸ ਤਰ੍ਹਾਂ ਦੀ ਚਾਲ ਸਾਡੀ ਸੁਸਾਇਟੀ ਲਈ ਚੰਗੀ ਜਾਂ ਮੰਦੀ; ਇਹ ਆਪੋ ਆਪਣੀ ਰਾਇ ਹੈ,-ਸਾਨੂੰ ਪੁੱਛੋ-ਰਾਹ ਜਾਂਦਿਆਂ ਨੂੰ ਅੱਖ-ਮਟੱਕੇ ਮਾਰਨਾ ਤੇ ਰੁਮਾਲ ਸੁਟ ਸੁਟ ਮੁੰਡਿਆਂ ਨੂੰ ਬੁਲਾਣਾ ਧੀਆਂ ਨੌਹਾਂ ਦਾ ਕੰਮ ਨਹੀਂ, ਭਾਵੇਂ ਉਹ ਨਵੇਂ ਫ਼ੈਸ਼ਨ ਦੀਆਂ ਹੋਣ ਭਾਵੇਂ ਪੁਰਾਣੇ ਫੈਸ਼ਨ ਦੀਆਂ।

ਗਿਆਨੀ ਜੀ ਨੇ ਬੋਲੀ ਠੇਠ ਲਾਹੌਰ ਅੰਮ੍ਰਿਤਸਰ ਦੀ ਵਰਤੀ ਏ, ਤੇ ਬਾਗ਼ ਬਗ਼ੀਚਿਆਂ ਦੇ ਸੋਹਣੇ ਨਕਸ਼ੇ ਖਿਚਕੇ ਝਾਕੀਆਂ ਦਿਖਾਈਆਂ ਨੇ। ਬੁਢੀਆਂ ਦੀਆਂ ਰਿੱਕਤਾਂ