ਇਹ ਸਫ਼ਾ ਪ੍ਰਮਾਣਿਤ ਹੈ

( ਸ )

ਇੰਨਾਂ ਪਰਗਟ ਨਹੀਂ ਸੀ ਹੁੰਦਾ, ਜਿੰਨਾ ਹੁਣ ਦੇ ਸਾਹਿੱਤਕ ਰਸ ਵਾਲੇ ਬਾਬੂਆਂ ਵਿਚ ਹੁੰਦਾ ਹੈ। ਹੁਣ ਤਾਂ ਚੰਨ ਚੜ੍ਹੇ ਤਾਂ ਭੀ ਪਿਆਰਿਆਂ ਤੇ ਹਸਾਨ ਕਰਕੇ ਚੜ੍ਹਦਾ ਹੈ ਤੇ ਹਵਾ ਰੁਮਕੇ ਤਾਂ ਭੀ ਓਹ ਕਿਸੇ ਅਲਬੇਲੇ ਗਭਰੂ ਜਾਂ ਮੁਟਿਆਰ ਦੀਆਂ ਲਿਟਾਂ ਨੂੰ ਜਾਣ ਬੁਝਕੇ ਖਿਲਾਰਣ ਦਾ ਬਹਾਨਾ ਕਰਦੀ ਹੈ। ਲਿਖਾਰੀ ਨੇ ਹਾਸੇ ਦੀ ਗਲ-ਬਾਤ ਥੋੜ੍ਹੀ ਹੀ ਛੇੜੀ ਹੈ, ਪਰ ਪਾਂਧੇ ਹੋਰਾਂ ਦੀ ਉਦਰ-ਪੂਰਨਾ ਦਾ ਜ਼ਿਕਰ ਕਰਦਿਆਂ ਕਸਰ ਕਢ ਛਡੀ ਹੈ।

ਨਾਟਕ ਛੋਟਾ ਜਿਹਾ ਪਰ ਸਵਾਦੀ ਹੈ। ਅਜ ਕਲ ਇਹੋ ਜਹੇ ਨਾਟਕਾਂ ਦੀ ਲੋੜ ਹੈ ਜਿਨ੍ਹਾਂ ਦੁਆਰਾ ਪੰਜਾਬੀ ਸਾਹਿਤ ਰਸਦਾਇਕ ਬਣਦੀ ਜਾਵੇ, ਤੇ ਨਾਲੇ ਇਖ਼ਲਾਕ ਭੀ ਨਾ ਵਿਗੜੇ। ਆਸ਼ਾ ਹੈ ਪੰਜਾਬੀ ਦੇ ਪਿਆਰੇ ਇਸ ਦੀ ਕਦਰ ਕਰਨਗੇ।

ਖ਼ਾਲਸਾ ਕਾਲਜ
੨੦/੪/੩੧.
ਤੇਜਾ ਸਿੰਘ
ਐਮ. ਏ.