ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰ:-ਮੈਂ ਪਰਾਂ ਹੋ ਗਈ। ਜੇ ਕਿਸੇ ਬਹਾਨੇ ਮੁਆਫ਼ੀ ਮੰਗਦੇ ਤਾਂ ਚੰਗਾ ਸੀ, ਪਰ ਨਾ ਮੰਗੀ।

ਬ੍ਰਿ:-(ਗੁੱਸੇ ਵਿਚ) ਬਦਮਾਸ਼।

ਚੰ:-ਗੁੱਸਾ ਨਾ ਕਰੋ, ਆਰਾਮ ਨਾਲ ਗੱਲ ਕਰੋ, ਮੈਂ ਤਦੇ ਨਹੀਂ ਸੀ ਦੱਸਦੀ।

ਬ੍ਰਿ-ਕੀ ਗੱਲ ਕਰਾਂ ?

ਚੰ:-Darling (ਪਿਆਰੇ) ਜਿਸ ਤਰ੍ਹਾਂ ਸਮਝੋ ! ਗੁੱਸੇ ਨਾਲ ਗਲਤੀ ਦਾ ਡਰ ਏ, ਸੋਚ ਵਿਚਾਰ ਕੇ ਗੱਲ ਕਰੋ !

ਬ੍ਰਿ:-ਖੂਨ ! ਖੂਨ !

ਚੰ:-ਪੀਆ ਜੀ ਮੈਂ ਤਾਂ ਤੁਹਾਨੂੰ ਗੁੱਸੇ ਕਰਨ ਵਾਸਤੇ ਗੱਲ ਨਹੀਂ ਸੀ ਕੀਤੀ, ਅਰਾਮ ਕਰੋ ਤੇ ਉਪਾ ਸੋਚੋ । ਸੱਪ ਵੀ ਮਰੇ ਤੇ ਲਾਠੀ ਵੀ ਨਾ ਟੁੱਟੇ । ਖ਼ੂਨ ਖ਼ਾਨ ਦਾ ਨਾਂ ਨ ਲਵੋ । ਹਾਏ । ਮੇਰੇ ਕਹਿਣ ਦਾ ਜ਼ਰਾ ਵੀ ਅਸਰ ਨਹੀਂ !

ਬ੍ਰਿ-ਕਹੋ।

ਚ:-ਪ੍ਰੀਤਮ ਜੀ,ਆਰਾਮ ਕਰੋ, (ਗਲ ਵਿਚ ਬਾਹਵਾਂ ਪਾਕੇ) ਸੋਚੋ।

ਬ੍ਰਿ:-(ਇਕ ਦੋ ਮਿੰਟਾਂ ਪਿਛੋਂ) ਖਾਣੇ ਤੇ ਉਸਨੂੰ ਤੇ ਹੋਰਨਾਂ ਨੂੰ ਬੁਲਾਵਾਂਗਾ ਤੇ ਫੇਰ ਫ਼ੈਸਲਾ ਕਰਾਂਗਾ।

ਚੰ:-ਮੇਰਾ ਨਾਂ ਨਾ ਆਵੇ।

ਬ੍ਰਿ:-ਵਾਹ ! ਤੁਹਾਡਾ ਕਿ ਮੇਰਾ ? ਫ਼ਿਕਰ ਨਾ ਕਰੋ।

੫੬