ਇਹ ਸਫ਼ਾ ਪ੍ਰਮਾਣਿਤ ਹੈ

( ਅ )

ਇਕ ਸੋਹਣੀ ਮੁਟਿਆਰ ਉਹਦੀਆਂ ਅੱਖਾਂ ਅੱਗੋਂ ਲੰਘਦੀ ਹੈ। ਉਹ ਝਟ ਉਸ ਦੇਵੀ ਦਾ ਪੁਜਾਰੀ ਬਣ ਜਾਂਦਾ ਹੈ ਤੇ ਆਪਣੇ ਆਪ ਨੂੰ ਸਦਾ ਲਈ ਭੇਟਾ ਕਰ ਦਿੰਦਾ ਹੈ। ਧਰਮ ਅਤੇ ਸਦਾਚਾਰ ਦੇ ਖਿਆਲ ਆ ਕੇ ਕੁਝ ਰੋਕ ਪਾਣਾ ਚਾਹੁੰਦੇ ਹਨ, ਪਰ ਉਹ ਪ੍ਰੇਮ ਦੇ ਵੇਗ ਵਿਚ ਰੁੜ੍ਹਿਆ ਜਾਂਦਾ ਮੁੜੇ ਕਿਵੇਂ? ਹਾਂ, ਉਹ ਇਤਨੀ ਪੁਛ ਜ਼ਰੂਰ ਕਰਦਾ ਹੈ ਕਿ ਉਹ ਮੁਟਿਆਰ ਕਿਧਰੇ ਵਿਆਹਤਾ ਇਸਤ੍ਰੀ ਤਾਂ ਨਹੀਂ। ਉਸਨੂੰ ਪਤਾ ਲਗਦਾ ਹੈ ਕਿ ਉਹ ਲੜਕੀ ਬੈਰਿਸਟਰ ਪ੍ਰਿਥੀ ਚੰਦ ਦੀ ਕੰਵਾਰੀ ਧੀ ਚੰਦਰਕਲਾ ਹੈ ਅਤੇ ਬੀ. ਏ. ਵਿਚ ਪੜ੍ਹਦੀ ਹੈ। ਉਹ ਭੀ ਉਸਨੂੰ ਵੇਖ ਕੇ ਉਸਦੇ ਖਿਆਲ ਪੈ ਜਾਂਦੀ ਹੈ। ਜਦ ਦੂਜੇ ਦਿਨ ਦੋਵੇਂ ਉਸ ਬਾਗ ਵਿਚ ਮਿਲਦੇ ਹਨ ਤਾਂ ਚੰਦਰਕਲਾ ਦਾ ਰੁਮਾਲ ਉਡ ਕੇ ਬ੍ਰਿਜਮੋਹਨ ਦੇ ਕੋਲ ਜਾ ਪੈਂਦਾ ਹੈ, ਉਹ ਚੁਕ ਕੇ ਪ੍ਰੇਮ ਭਰੇ ਲਫ਼ਜ਼ਾਂ ਨਾਲ ਮੋੜ ਦਿੰਦਾ ਹੈ, ਇਸਤੇ ਚੰਦਰਕਲਾ ਦਾ ਪਿਆਰ ਪੱਕਾ ਹੋ ਜਾਂਦਾ ਹੈ। ਉਹ ਆਪਣੀ ਸਹੇਲੀ ਕਾਮਲਤਾ ਨਾਲ ਆਪਣੇ ਪਿਤਾ ਵਲੋਂ ਦਿਤੇ ਸ਼ਾਦੀ ਦੇ ਇਸ਼ਤਿਹਾਰ ਬਾਬਤ ਗਲ-ਬਾਤ ਕਰਦੀ ਹੈ ਜੋ ਬ੍ਰਿਜਮੋਹਨ ਸੁਣ ਲੈਂਦਾ ਹੈ ਅਤੇ ਘਰ ਜਾਕੇ ਉਸਦਾ ਜਵਾਬ ਦਿੰਦਾ ਹੈ। ਉਸਦਾ ਜਵਾਬ ਤੇ ਫੋਟੋ ਦੇਖ