ਇਹ ਸਫ਼ਾ ਪ੍ਰਮਾਣਿਤ ਹੈ

ਮੁਖਬੰਧ

ਅਜਕਲ ਬਹੁਤ ਸਾਰੇ ਸਮਾਜਕ ਨਾਟਕ ਹੀ ਲਿਖੇ ਜਾਂਦੇ ਹਨ। ਇਹ ਭੀ ਸਮਾਜਕ ਨਾਟਕ ਹੀ ਹੈ। ਪਰ ਇਸ ਵਿਚ ਕਿਸੇਖਾਸ ਸਿਖਿਆ ਜਾਂ ਸੁਧਾਰ ਨੂੰ ਮੁੱਖ ਨਹੀਂ ਰਖਿਆ ਹੋਇਆ। ਸਮਾਜ ਦੀ ਇਕ ਹੂ-ਬ-ਹੂ ਝਾਕੀ ਹੈ। ਬ੍ਰਿਜਮੋਹਨ ਇਕ ਸੋਹਣਾ ਗਭਰੂ, ਐਮ. ਏ. ਵਿਚ ਪੜ੍ਹਦਾ, ਅੰਗ੍ਰੇਜ਼ੀ ਤੇ ਪੰਜਾਬੀ ਸਾਹਿੱਤ ਦਾ ਸ਼ੌਕੀਨ, ਖੇਡਾਂ ਵਿਚ ਚੰਗਾ, ਪੜ੍ਹਾਈ ਵਿਚ ਵੀ ਚੰਗਾ ਸੀ। ਅਜਿਹੇ ਮੁੰਡੇ ਘਰੋਂ ਗਰੀਬ ਹੀ ਹੁੰਦੇ ਹਨ, ਪਰ ਲਾਇਕੀ ਕਰਕੇ ਕੁੜਮਾਈਆਂ ਉਸਦੇ ਅੱਗੇ ਪਿਛੇ ਫਿਰਦੀਆਂ ਸਨ। ਉਹ ਕਿਸੇ ਚੰਗੀ ਪੜ੍ਹੀ ਲਿਖੀ ਤੇ ਗੁਣਵਾਨ ਕੁੜੀ ਨਾਲ ਮੁਲਾਕਾਤ ਕਰਕੇ ਵਿਆਹ ਕਰਨਾ ਚਾਹੁੰਦਾ ਸੀ। ਇਕ ਦਿਨ ਓਹ ਬਾਗ ਵਿਚ ਸੈਰ ਕਰ ਰਿਹਾ ਸੀ, ਕੁਦਰਤ ਨੇ ਸੁੰਦਰਤਾ ਦਾ ਜਾਮਾ ਪਹਿਨਿਆ ਹੋਇਆ ਸੀ। ਵਿਦਵਤਾ ਨਾਲ ਕੋਮਲ ਹੋਇਆ ਦਿਲ ਪੰਖੇਰੂਆਂ ਦੀਆਂ ਸਾਧਾਰਣ ਉਡਾਰੀਆਂ ਨਾਲ ਖਿਆਲ ਦੇ ਅਕਾਸ਼ ਵਿਚ ਉੱਚੀਆਂ ੨ ਉਡਾਰੀਆਂ ਲਾ ਰਿਹਾ ਸੀ ਅਤੇ ਚੱਪੇ ਚੱਪੇ ਤੇ ਰਬ ਦੀ ਗੁੱਝੀ ਤਾਕਤ ਅੱਗੇ ਝੁਕ ਝੁਕ ਪੈਂਦਾ ਸੀ। ਐਸੇ ਸਮੇਂ ਵਿਚ