ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘ-ਨਹੀਂ ਗਵਾਂਢੀ ਨਿ, ਪਰ ਰਹਿੰਦੇ ਨੇ ਬੋਰਡਿੰਗ ਵਿਚ। ਐਮ. ਏ. ਵਿਚ ਨੇ। ਇੰਗਲਿਸ਼ ਡਰਾਮੇ ਤੇ Poetry (ਕਵਿਤਾ) ਦਾ ਖ਼ਾਸ ਸ਼ੌਕ, ਧਾਰਮਿਕ ਖ਼ਿਆਲ ਬੜੇ ਉੱਚੇ, ਪੰਜਾਬੀ ਦੀ ਤਰੱਕੀ ਦਾ ਖ਼ਿਆਲ, ਖੇਤਾਂ ਵਿਚ ਚੰਗੇ ਲਾਇਕ, ਐਸੇ ਕਿ ਹਰ ਕਲਾਸ ਵਿਚ ਵਜ਼ੀਫਾ, ਸਚ ਪੁੱਛੋ ਤਾਂ ਵਜ਼ੀਫ਼ੇ ਨਾਲ ਈ ਪੜੇ ਨੇ।

ਕਾ:-ਤਦ ਘਰੋਂ ਹਿਲ ਈ ਨੇ।

ਘ:-ਜੀ,ਪਰ ਅਜਿਹੇ ਲਾਇਕ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ, ਕੁੜਮਾਈਆਂ ਅੱਗੇ ਪਿੱਛੇ ਫਿਰਦੀਆਂ ਨੇ, ਪਰ ਉਹ ਕੋਈ ਚੰਗੀ ਪੜੀ ਲਿਖੀ ਤੇ ਗੁਣਾਂ ਵਾਲੀ ਨਾਲ ਮੁਲਾਕਾਤ ਕਰਕੇ ਵਿਆਹ ਦਾ ਖ਼ਿਆਲ ਕਰਦੇ ਨੇ।

ਚੰ:-(ਅਨੰਤੀ ਨੂੰ) ਬਹਿਰੇ ਨੂੰ ਕਹੋ ਖਾਣੇ ਵਾਲੇ ਕਮਰੇ ਵਿਚ ਸਭ ਕੁਝ ਤਿਆਰ ਰੱਖੇ। [ਅਨੰਤੀ ਜਾਂਦੀ ਹੈ।

ਚ:-(ਘਨੱਈਆ ਲਾਲ ਨੂੰ ਰੋਜ਼ ਸਵੇਰੇ ਸੈਰ ਕਰਨ ਜਾਂਦਾ ਏ ?

ਘ:-ਨਹੀਂ, ਰੋਜ਼ ਨਹੀਂ।

ਚੰ:-ਅਜਕਲ ਮੌਸਮ ਬਹਾਰ ਹੋਣ ਕਰਕੇ ਬਾਗ ਦੀ ਸੈਰ

ਬੜੀ ਚੰਗੀ ਲੱਗਦੀ ਏ।

੨੨.