ਪੰਨਾ:Book of Genesis in Punjabi.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੪

ਉਤਪੱਤ

[੩੦ਪਰਬ

ਉਹ ਨੂੰ ਕਿਹਾ, ਜਿੱਕਰ ਮੈਂ ਤੇਰੀ ਟਹਿਲ ਕਰੀ ਹੈ, ਅਤੇ ਤੇਰੇ ਡੰਗਰ ਢੋਰ ਜਿੱਕੁਰ ਮੇਰੇ ਪਾਸ ਰਹੇ ਹਨ, ਸੋ ਤੂੰ ਆਪ ਜਾਣਦਾ ਹੈਂ।ਕਿੰਉਕਿ ਮੇਰੇ ਆਉਣ ਤੇ ਅਗੇ ਤੇਰੇ ਪਾਹ ਥੁਹੁੜਾ ਜਿਹਾ ਮਾਲ ਸਾ, ਹੁਣ ਬਹੁਤ ਵਧ ਗਿਆ ਹੈ; ਅਤੇ ਜਦ ਤੇ ਮੈਂ ਆਇਆ, ਤਦ ਤੇ ਪ੍ਰਭੁ ਨੈ ਤੈ ਨੂੰ ਵਰ ਦਿੱਤਾ; ਅਤੇ ਹੁਣ ਮੈਂ ਆਪਣੇ ਘਰ ਦੀ ਲਈ ਬੰਦਬਸਤ ਕਦ ਕਰਾਂ?ਉਹ ਬੋਲਿਆ, ਮੈਂ ਤੈ ਨੂੰ ਕੀ ਦਿਆਂ?ਯਾਕੂਬ ਬੋਲਿਆ, ਤੂੰ ਮੈਂ ਨੂੰ ਕੁਝ ਨਾ ਦਿਹ।ਜੇ ਤੂੰ ਮੇਰੇ ਲਈ ਇਤਨਾ ਕਰੇਂ, ਤਾਂ ਮੈਂ ਤੇਰਾ ਅੱਯੜ ਫੇਰ ਚਰਾਵਾਂਗਾ, ਅਤੇ ਤਿਸ ਦੀ ਰਾਖੀ ਕਰਾਂਗਾ।ਮੈਂ ਅੱਜ ਤੇਰੇ ਸਾਰੇ ਅੱਯੜ ਦੇ ਵਿਚਦੋਂ ਲੰਘਾਂਗਾ, ਅਤੇ ਭੇਡਾਂ ਵਿਚੋਂ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਅਤੇ ਸਾਰੀਆਂ ਲੋਹੀਆਂ ਨੂੰ, ਅਤੇ ਬੱਕਰੀਆਂ ਵਿਚੋਂ ਡੱਬੀਆਂ ਅਤੇ ਚਿਤਲੀਆਂ ਨੂੰ ਅਡ ਕਰਾਂਗਾ; ਅਤੇ ਇਹ ਮੇਰੀ ਮਜੂਰੀ ਹੋਵੇਗੀ।ਅਤੇ ਭਲਕ ਨੂੰ ਮੇਰਾ ਧਰਮ ਜਾਂ ਮੇਰੀ ਮਜੂਰੀ ਵਿਖੇ ਤੇਰੇ ਸਾਹਮਣੇ ਆਵੇਗਾ, ਤਾਂ ਉਹ ਮੇਰੀ ਲਈ ਉੱਤਰ ਦੇਵੇਗਾ; ਜੋ ਬੱਕਰੀਆਂ ਵਿਚ ਚਿਤਲੀ ਅਰ ਡੱਬੀ, ਅਤੇ ਭੇਡਾਂ ਵਿਚ ਲੋਹੀ ਨਾ ਹੋਵੇ, ਸੋ ਮੇਰੇ ਪਾਹ ਚੋਰੀ ਦੀ ਹੋਊ।ਲਾਬਾਨ ਕੂਇਆ,ਦੇਖ, ਮੈਂ ਮਗਨ ਹਾਂ, ਕਿ ਜਿਹਾ ਤੈਂ ਕਿਹਾ, ਉਹਾ ਹੀ ਹੋਵੇ।ਸੋ ਓਨ ਉਸ ਦਿਹਾੜੇ ਸਾਰੇ ਗਦਰੇ ਅਤੇ ਡੱਬੇ ਬੱਕਰੇ, ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ, ਅਤੇ ਜਿਸ ਕਿਸੇ ਵਿਚ ਕੁਝ ਸੁਪੈਦੀ ਸੀ, ਅਤੇ ਭੇਡਾਂ ਵਿਚੋਂ ਜਿਤਨੀਆਂ ਲੋਹੀਆਂ ਹੈਸਨ, ਸਭਨਾਂ ਤਾਈਂ ਅੱਡ ਕੀਤਾ, ਅਤੇ ਆਪਣੇ ਪੁੱਤਾਂ ਨੂੰ ਸੌਂਪਿਆ।ਅਤੇ ਓਨ ਆਪਣੇ ਅਤੇ ਯਾਕੂਬ ਦੇ ਵਿਚ, ਤਿੰਨਾਂ ਦਿਨਾਂ ਦੇ ਸਫਰ ਦਾ ਬੀਚ ਠਰਾਇਆ।