ਪੰਨਾ:Book of Genesis in Punjabi.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੬

ਉਤਪੱਤ

[੨੮ਪਰਬ

ਸਿਰਹਾਣਾ ਬਣਾਇਆ, ਅਤੇ ਉਥੇ ਹੀ ਸੌਂ ਗਿਆ।ਅਤੇ ਓਨ ਸੁਫਨਾ ਡਿੱਠਾ, ਜੋ ਇਕ ਪੌੜੀ ਧਰਤੀ ਉੱਤੇ ਰੱਖੀ ਹੋਈ ਹੈ, ਅਤੇ ਉਹ ਦਾ ਸਿਰਾ ਅਕਾਸ ਤੀਕੁਰ ਉੱਪੜਿਆ ਹੋਇਆ ਹੈ; ਅਤੇ ਕੀ ਦੇਖਦਾ ਹੈ, ਜੋ ਪਰਮੇਸੁਰ ਦੇ ਦੂਤ ਉਸ ਪੁਰਦੋਂ ਚੜਦੇ ਉੱਤਰਦੇ ਹਨ।ਅਤੇ ਦੇਖ, ਪ੍ਰਭੁ ਉਹ ਦੇ ਉੱਪੁਰ ਖੜਾ ਹੈ, ਅਤੇ ਉਹ ਨੂੰ ਬੋਲਿਆ, ਜੋ ਮੈਂ ਪ੍ਰਭੁ ਤੇਰੇ ਪਿਤਾ ਅਬਿਰਹਾਮ ਦਾ ਪਰਮੇਸੁਰ, ਅਤੇ ਇਸਹਾਕ ਦਾ ਪਰਮੇਸੁਰ ਹਾਂ; ਮੈਂ ਇਹ ਧਰਤੀ, ਕਿ ਜਿਸ ਪੁਰ ਤੂੰ ਲੇਟਿਆ ਹੋਇਆ ਹੈਂ, ਤੈ ਨੂੰ ਅਤੇ ਤੇਰੀ ਉਲਾਦ ਨੂੰ ਦਿਆਂਗਾ।ਅਤੇ ਤੇਰੀ ਉਲਾਦ ਧਰਤੀ ਦੀ ਧੂੜ ਵਰਗੀ ਅਣਗਿਣਤ ਹੋਵੇਗੀ, ਅਤੇ ਤੂੰ ਪੱਛਮ, ਪੂਰਬ, ਉੱਤਰ, ਅਤੇ ਦੱਖਣ ਤੇ ਫੁੱਟ ਨਿੱਕਲੇਂਗਾ, ਅਤੇ ਧਰਤੀ ਦੇ ਸਾਰੇ ਘਰਾਣੇ ਤੇ ਤੇ ਅਤੇ ਤੇਰੀ ਉਲਾਦ ਤੇ ਵਰੋਸਾਉਣਗੇ।ਅਤੇ ਦੇਖ, ਮੈਂ ਤੇਰੇ ਸੰਗ ਹਾਂ, ਅਤੇ ਜਿਥੇ ਕਿਥੇ ਤੂੰ ਜਾਵੇਂ, ਤੇਰਾ ਰਾਖਾ ਹਾਂ, ਅਤੇ ਤੈ ਨੂੰ ਇਸ ਦੇਸ ਵਿਚ ਫੇਰ ਲਿਆਵਾਂਗਾ, ਕਿ ਜਦ ਤੀਕੁ ਆਪਣਾ ਆਖਿਆ, ਜੋ ਤੁਧ ਨੂੰ ਕਿਹਾ ਸਾ, ਪੂਰਾ ਨਾ ਕਰਾਂ, ਤਿਤਨਾ ਚਿਰ ਮੈਂ ਤੈ ਨੂੰ ਨਾ ਤਜਾਂਗਾ।ਤਦ ਯਾਕੂਬ ਨੀਂਦ ਤੇ ਜਾਗਿਆ, ਅਤੇ ਕਿਹਾ, ਜੋ ਸੱਚਮੁੱਚ ਪ੍ਰਭੁ ਇਸ ਜਾਗਾ ਹੈ, ਅਤੇ ਮੈਂ ਨਹੀਂ ਜਾਤਾ ਸਾ।ਅਤੇ ਓਨ ਭਉ ਖਾਹਦਾ, ਅਤੇ ਕੂਇਆ, ਜੋ ਇਹ ਕਿਹੀ ਡਰਾਉਣੀ ਜਾਗਾ ਹੈ!ਪਰਮੇਸੁਰ ਦੇ ਘਰ ਬਿਨਾ ਇਹ ਹੋਰ ਥਾਉਂ ਨਹੀਂ ਹੈ, ਅਤੇ ਇਹ ਸੁਰਗ ਦਾ ਦਰਵੱਜਾ ਹੈ!ਉਪਰੰਦ ਯਾਕੂਬ ਸਵੇਰੇ ਉਠਿਆ, ਅਤੇ ਉਸ ਪੱਥਰ ਨੂੰ, ਕਿ ਜਿਹ ਦਾ ਸਿਰਹਾਣਾ ਕੀਤਾ ਸਾ, ਲੈਕੇ ਥੱਮ ਖੜਾ ਕੀਤਾ, ਅਤੇ ਉਹ ਦੇ ਸਿਰ ਉੱਤੇ ਤੇਲ ਚੋਇਆ।ਅਤੇ ਉਸ