ਪੰਨਾ:Book of Genesis in Punjabi.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੮ਪਰਬ]

ਉਤਪੱਤ

੮੫

ਕਰ ਲੈ।ਅਤੇ ਸਰਬਸਕਤਮਾਨ ਈਸੁਰ ਤੈ ਨੂੰ ਵਰ ਦੇਵੇ, ਅਤੇ ਤੈ ਨੂੰ ਫਲਮਾਨ ਕਰੇ, ਅਤੇ ਤੈ ਨੂੰ ਵਧਾਵੇ, ਜੋ ਤੈ ਥੋਂ ਬਹੁਤ ਕੋਮਾਂ ਉਪਜਣ।ਅਤੇ ਉਹ ਅਬਿਰਹਾਮ ਦੀ ਬਰਕਤ ਤੈ ਨੂੰ, ਅਤੇ ਤੇਰੇ ਸਣੇ ਤੇਰੀ ਨਸਲ ਨੂੰ ਦੇਵੇ, ਤਾਂ ਤੂੰ ਆਪਣੀ ਮੁਸਾਫਰੀ ਦੀ ਧਰਤੀ, ਜੋ ਪਰਮੇਸੁਰ ਨੈ ਅਬਿਰਹਾਮ ਨੂੰ ਦਿੱਤੀ, ਅਧਿਕਾਰ ਵਿਚ ਪਰਾਪਤ ਕਰੇਂ।ਸੋ ਇਸਹਾਕ ਨੈ ਯਾਕੂਬ ਨੂੰ ਤੋਰ ਦਿੱਤਾ, ਅਤੇ ਉਹ ਪੱਦਾਨ-ਅਰਾਮ ਵਿਚ ਲਾਬਾਨ ਦੇ ਪਾਹ ਗਿਆ, ਜੋ ਅਰਾਮੀ ਬੈਤੂਏਲ ਦਾ ਪੁੱਤ੍ਰ, ਅਤੇ ਯਾਕੂਬ ਅਰ ਏਸੌ ਦੀ ਮਾਤਾ ਰਿਬਕਾ ਦਾ ਭਰਾਉ ਸਾ।ਪਰੰਤੂ ਜਾਂ ਏਸੌ ਨੈ ਡਿੱਠਾ, ਜੋ ਇਸਹਾਕ ਨੈ ਯਾਕੂਬ ਨੂੰ ਅਸੀਸ ਦਿੱਤੀ, ਅਤੇ ਉਹ ਨੂੰ ਪੱਦਾਨ-ਅਰਾਮ ਵਿਚ ਘੱਲਿਆ, ਜੋ ਉਥੋਂ ਆਪਣੇ ਲਈ ਇਸਤ੍ਰੀ ਕਰੇ; ਅਤੇ ਓਨ ਉਹ ਨੂੰ ਅਸੀਸ ਦਿੰਦੇ ਆਖਿਆ, ਜੋ ਕਨਾਨ ਦੀਆਂ ਕੁੜੀਆਂ ਵਿਚੋਂ ਇਸਤ੍ਰੀ ਨਾ ਕਰੀਂ; ਅਤੇ ਯਾਕੂਬ ਆਪਣੇ ਮਾ ਬਾਪ ਦਾ ਆਖਿਆ ਮੱਨਕੇ, ਪੱਦਾਨ-ਅਰਾਮ ਨੂੰ ਚਲਾ ਗਿਆ; ਅਤੇ ਏਸੌ ਨੈ ਡਿੱਠਾ, ਜੋ ਕਨਾਨ ਦੀਆਂ ਕੁੜੀਆਂ ਮੇਰੇ ਪਿਤਾ ਇਸਹਾਕ ਦੀ ਨਜਰ ਵਿਚ ਬੁਰੀਆਂ ਹਨਗੀਆਂ; ਤਦ ਏਸੌ ਇਸਮਾਈਲ ਦੇ ਪਾਹ ਗਿਆ, ਅਤੇ ਮੁਹਲਾਤ ਨੂੰ, ਜੋ ਅਬਿਰਹਾਮ ਦੇ ਪੁੱਤ ਇਸਮਾਈਲ ਦੀ ਧੀ, ਅਤੇ ਨਬੀਤ ਦੀ ਭੈਣ ਸੀ, ਵਿਆਹਕੇ, ਆਪਣੀਆਂ ਤ੍ਰੀਮਤਾਂ ਵਿਚ ਮਿਲਾਇਆ।

ਉਪਰੰਦ ਯਾਕੂਬ ਬੇਰਸਬਾ ਤੇ ਨਿੱਕਲਕੇ ਹਰਾਨ ਦੀ ਵਲ ਗਿਆ।ਅਤੇ ਇਕ ਜਾਗਾ ਉੱਤਰਿਆ, ਅਤੇ ਰਾਤ ਭਰ ਰਿਹਾ; ਇਸ ਲਈ ਜੋ ਸੂਰਜ ਆਥਮ ਗਿਆ ਹੈਸੀ।ਅਤੇ ਓਨ ਤਿਸ ਜਾਗਾ ਦੇ ਪੱਥਰਾਂ ਥੀਂ ਚੱਕਕੇ, ਆਪਣਾ