ਪੰਨਾ:Book of Genesis in Punjabi.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੭ਪਰਬ]

ਉਤਪੱਤ

੮੧

ਤਦ ਓਨ ਆਪਣੇ ਪਿਤਾ ਪਾਹ ਜਾਕੇ ਕਿਹਾ, ਹੇ ਮੇਰੇ ਪਿਤਾ!ਉਹ ਕੂਇਆ, ਦੇਖ, ਮੈਂ ਇਥੇ ਹਾਂ; ਤੂੰ ਕੌਣ ਹੈਂ,ਮੇਰੇ ਪੁੱਤ੍ਰ?ਯਾਕੂਬ ਆਪਣੇ ਪਿਉ ਥੀਂ ਬੋਲਿਆ, ਕਿ ਮੈਂ ਏਸੌ ਤੇਰਾ ਪਲੌਠੀ ਦਾ ਪੁੱਤ੍ਰ ਹਾਂ, ਮੈਂ ਤੇਰੀ ਆਖਤ ਅਨੁਸਾਰ ਕੀਤਾ।ਹੁਣ ਉੱਠ ਬੈਠ, ਅਤੇ ਮੇਰੇ ਸਕਾਰ ਵਿਚੋਂ ਕੁਝਖਾਹ, ਤਾਂ ਤੇਰਾ ਜੀ ਮੈਂ ਨੂੰ ਅਸੀਸ ਦੇਵੇ।ਤਦ ਇਸਹਾਕ ਨੈ ਆਪਣੇ ਪੁੱਤ੍ਰ ਨੂੰ ਕਿਹਾ, ਜੋ ਇਹ ਕਿੱਕੁਰ ਹੈ, ਮੇਰੇ ਪੁੱਤ੍ਰ, ਜੋ ਤੈ ਨੂੰ ਐਸੀ ਛੇਤੀ ਲੱਭ ਪਿਆ?ਉਹ ਬੋਲਿਆ, ਇਸ ਲਈ ਜੋ ਪ੍ਰਭੁ ਤੇਰਾ ਪਰਮੇਸੁਰ ਮੇਰੇ ਅੱਗੇ ਲਿਆਇਆ।ਤਦ ਇਸਹਾਕ ਨੈ ਯਾਕੂਬ ਥੀਂ ਕਿਹਾ, ਹੇ ਮੇਰੇ ਪੁੱਤ੍ਰ, ਨੇੜੇ ਆਉ, ਤਾਂ ਮੈਂ ਤੈ ਨੂੰ ਟੋਹਾਂ, ਕਿ ਤੂੰ ਮੇਰਾ ਉਹੋ ਪੁੱਤ੍ਰ ਏਸੌ ਹੈਂ, ਕੇ ਨਹੀਂ।ਯਾਕੂਬ ਆਪਣੇ ਪਿਤਾ ਇਸਹਾਕ ਦੇ ਪਾਹ ਗਿਆ, ਅਤੇ ਓਨ ਉਸ ਨੂੰ ਟੋਹਕੇ ਕਿਹਾ, ਜੋ ਬੋਲ ਤਾ ਯਾਕੂਬ ਦਾ ਹੈ, ਪਰ ਹੱਥ ਏਸੌ ਦੇ ਹਨ।ਅਤੇ ਓਨ ਉਸ ਨੂੰ ਨਾ ਪਛਾਤਾ, ਇਸ ਲਈ ਜੋ ਉਹ ਦੇ ਹੱਥਾਂ ਉੱਤੇ ਉਸ ਦੇ ਭਰਾਉ ਏਸੌ ਦੇ ਹੱਥਾਂ ਦੀ ਨਿਆਈਂ ਜੱਤ ਹੈਸੀ; ਸੋ ਓਨ ਤਿਸ ਨੂੰ ਅਸੀਸ ਦਿੱਤੀ; ਅਤੇ ਪੁਛਿਆ, ਕੀ ਤੂੰ ਮੇਰਾ ਉਹੋ ਪੁੱਤ੍ਰ ਏਸੌ ਹੈਂ?ਉਹ ਬੋਲਿਆ, ਜੋ ਮੈਂ ਉਹੋ ਹਾਂ।ਤਦ ਓਨ ਕਿਹਾ, ਜੋ ਤੂੰ ਮੇਰੇ ਪਾਹ ਲਿਆਉ, ਜੋ ਮੈਂ ਆਪਣੇ ਪੁੱਤ ਦੇ ਸਕਾਰ ਥੀਂ ਕੁਛ ਖਾਵਾਂ, ਤਾਂ ਮੇਰਾ ਮਨ ਤੈ ਨੂੰ ਅਸੀਸ ਦੇਵੇ।ਸੋ ਉਹ ਉਸ ਪਾਸ ਲਿਆਇਆ, ਅਤੇ ਓਨ ਖਾਹਦਾ; ਅਤੇ ਉਹ ਉਹ ਦੀ ਲਈ ਦਾਖ ਦਾ ਰਸ ਲਿਆਇਆ, ਅਤੇ ਓਨ ਪੀਤਾ।ਫੇਰ ਤਿਸ ਦੇ ਪਿਤਾ ਇਸਹਾਕ ਨੈ ਉਹ ਨੂੰ ਕਿਹਾ, ਹੇ ਪੁੱਤ੍ਰ, ਹੁਣ ਨੇੜੇ ਆਉ, ਅਤੇ ਮੈ ਨੂੰ ਚੁੰਮ।ਓਨ ਨੇੜੇ ਜਾਕੇ ਉਹ ਨੂੰ ਚੁੰਮਿਆ।ਤਦ ਓਨ ਉਹ ਦੇ ਕੱਪੜਿਆਂ