ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤਪੱਤ

੧ ਪਰਬ

ਅਧਰ ਨੂੰ ਅਕਾਸ ਕਿਹਾ। ਸੋ ਸੰਝ ਅਰ ਸਵੇਰ ਦੂਜਾ ਦਿਹਾੜਾ ਹੋਇਆ॥
ਅਤੇ ਪਰਮੇਸੁਰ ਨੈ ਕਿਹਾ, ਜੋ ਅਕਾਸ ਦੇ ਹੇਠਲੇ ਪਾਣੀ ੯
ਇਕ ਜਾਗਾ ਕੱਠੇ ਹੋਣ, ਅਤੇ ਖੁਸਕੀ ਪਰਗਟ ਹੋਵੇ। ਅਤੇ
ਤਿਹਾ ਹੀ ਹੋ ਗਿਆ। ਅਤੇ ਪਰਮੇਸੁਰ ਨੈ ਖੁਸਕੀ ਨੂੰ ਧਰ- ੧੦
ਤੀ, ਅਤੇ ਪਾਣੀਆਂ ਦੇ ਕੱਠ ਨੂੰ ਸਮੁੱਦਰ ਕਿਹਾ; ਅਰ ਪਰ-
ਮੇਸੁਰ ਨੈ ਡਿੱਠਾ, ਜੋ ਅੱਛਾ ਹੈ। ਅਤੇ ਪਰਮੇਸੁਰ ਨੈ ਆ ੧੧
ਖਿਆ, ਜੋ ਧਰਤੀ ਬੀਜਵਾਲਾ ਘਾਹ ਅਰ ਸਾਗਪੱਤ, ਅਤੇ
ਫਲਨਹਾਰ ਰੁਖ, ਜੋ ਆਪੋ ਆਪਣੀ ਜਾਤ ਦੇ ਅਨੁ-
ਸਾਰ ਫਲਨ, ਅਤੇ ਧਰਤੀ ਉੱਤੇ ਆਪ ਵਿਖੇ ਬਿਜਧਾਰੀ
ਹੋਣ, ਉਗਾਵੇ। ਅਤੇ ਤਿਹਾ ਹੀ ਹੋ ਗਿਆ। ਤਦ ਧਰਤੀ ੧੨
ਨੇ ਘਾਹ ਅਰ ਸਾਗਪੱਟ ਨੂੰ, ਜੋ ਆਪੋ ਆਪਣੀ ਜਾਤ ਦੇ
ਅਨੁਸਾਰ ਬੀਜ ਧਰਦੇ, ਅਤੇ ਫਲਨਹਾਰ ਰੁਖਾਂ ਨੂੰ, ਜਿਨਾਂ
ਦੇ ਬੀਂ ਤਿਨਾਂ ਦੀ ਜਾਤ ਦੇ ਅਨੁਸਾਰ ਉਨਾਂ ਵਿਚ ਹਨ,
ਉਗਾਇਆ; ਅਤੇ ਪਰਮੇਸਰ ਨੇ ਡਿਠਾ, ਜੋ ਅੱਛਾ ਹੈ। ਸੋ ੧੩
ਸੰਝ ਅਰ ਸਵੇਰ ਤੀਜਾ ਦਿਹਾੜਾ ਹੋਇਆ॥
ਉਪਰੰਦ ਪਰਮੇਸੁਰ ਨੇ ਕਿਹਾ, ਜੋ ਦਿਨ ਅਰ ਰਾਤ ਦੇ ੧੪
ਜੁਦਾ ਕਰਨ ਲਈ ਅਕਾਸ ਦੇ ਅਧਰ ਵਿਚ ਜੋਤਾਂ ਹੋਣ, ਸੋ
ਪਤਿਆਂ ਅਰ ਸਮਿਆਂ, ਦਿਨਾਂ ਅਰ ਵਰਿਹਾਂ ਦੇ ਕਾਰਨ
ਹੋਣ। ਅਤੇ ਓਹ ਅਕਾਸ ਦੇ ਅਧਰ ਵਿਚ ਜੋਤਾਂ ਠਹਿ ੧੫
ਰਨ, ਜੋ ਧਰਤੀ ਪੁਰ ਚਾਨਣ ਕਰਨ। ਅਤੇ ਤਿਹਾ ਹੀ
ਹੋ ਗਿਆ। ਤਦ ਪਰਮੇਸੁਰ ਨੈ ਵਡਿਆਂ ਦੋ ਜੋਤਾਂ ਸਾਜੀ- ੧੬
ਆਂ; ਇਕ ਵਡੀ ਜੋਤ ਜੋ ਦਿਨ ਉੱਤੇ ਅਮਲ ਕਰੇ; ਅਤੇ ਦੂ
ਜਾਂਛੋਟੀ ਜੋਤ ਜੋ ਦਿਨ ਉੱਤੇ ਅਮਲ ਕਰੇ; ਅਤੇ ਤਾਰੇ ਬੀ
ਸਾਜੇ। ਅਰ ਪਰਮੇਸੁਰ ਨੈ ਤਿਨਾਂ ਨੂੰ ਅਕਾਸ ਦੇ ਅਧਰ ੧੭