ਪੰਨਾ:Book of Genesis in Punjabi.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੪

ਉਤਪੱਤ

[੨੪ ਪਰਬ

ਆਪਣੀ ਤ੍ਰੀਮਤ ਸਾਇਰਾਹ ਨੂੰ ਮਕਫੀਲਾ ਦੇ ਖੇਤ ਦੀ ਗਾਰ ਵਿਚ, ਜੋ ਮਮਰੀ ਦੇ ਸਾਹਮਣੇ ਹੈ, ਦੱਬਿਆ; ਕਨਾਨ ਦੀ ਧਰਤੀ ਵਿਚ ਹਿਬਰੋਨ ਉਹੋ ਹੈ।ਸੋ ਉਹ ਖੇਤ, ਅਤੇ ਉਸ ਵਿਚਲੀ ਗਾਰ, ਹਿੱਤ ਦੇ ਪੁੱਤਾਂ ਨੈ ਕਬਰਸਥਾਨ ਲਈ ਅਬਿਰਹਾਮ ਦੀ ਮਿਲਖ ਕਰ ਦਿੱਤੀ।

ਉਪਰੰਦ ਅਬਿਰਹਾਮ ਬੁੱਢਾ, ਅਤੇ ਵਡੀ ਉਮਰ ਦਾ ਸਾ, ਅਤੇ ਪ੍ਰਭੁ ਨੈ ਸਭਨਾਂ ਗੱਲਾਂ ਵਿਚ ਅਬਿਰਹਾਮ ਨੂੰ ਵਰ ਦਿੱਤਾ ਸੀ।ਅਤੇ ਅਬਿਰਹਾਮ ਨੈ ਆਪਣੇ ਘਰ ਦੇ ਪੁਰਾਣੇ ਚਾਕਰ ਨੂੰ, ਜੋ ਉਹ ਦੀਆਂ ਸਭਨਾਂ ਵਸਤਾਂ ਉਪਰ ਕਰੋੜਾ ਸਾ, ਕਿਹਾ,ਮੈਂ ਤੇਰੀ ਮਿੱਨਤ ਕਰਦਾ ਹਾਂ, ਜੋ ਤੂੰ ਆਪਣਾ ਹੱਥ ਮੇਰੀ ਲੱਤ ਹੇਠ ਰੱਖ।ਮੈਂ ਤੇ ਤੇ ਪ੍ਰਭੁ ਦੀ, ਜੋ ਅਕਾਸ ਅਰ ਧਰਤੀ ਦਾ ਪਰਮੇਸੁਰ ਹੈ, ਸੁਗੰਦ ਲਵਾਂਗਾ, ਜੋ ਕਨਾਨੀਆਂ ਦੀਆਂ ਧੀਆਂ ਵਿਚੋਂ, ਜਿਨਾਂ ਵਿਚ ਮੈਂ ਬਸਦਾ ਹਾਂ, ਕੋਈ ਤ੍ਰੀਮਤ ਮੇਰੇ ਪੁੱਤ੍ਰ ਨੂੰ ਨਾ ਵਿਆਹੁਣੀ।ਬਲਕ ਤੂੰ ਮੇਰੇ ਦੇਸ ਅਤੇ ਕੁਟੁੰਬ ਵਿਚ ਜਾਈਂ, ਅਤੇ ਮੇਰੇ ਪੁੱਤ੍ਰ ਇਸਹਾਕ ਦੀ ਲਈ ਤ੍ਰੀਮਤ ਲਿਆਈਂ।ਉਸ ਨੌਕਰ ਨੈ ਉਹ ਨੂੰ ਕਿਹਾ, ਜੋ ਸਾਇਤ ਉਹ ਤ੍ਰੀਮਤ ਇਸ ਦੇਸ ਵਿਚ ਮੇਰੇ ਸੰਗ ਆਉਣ ਪੁਰ ਪਰਸਿੰਨ ਨਾ ਹੋਵੇ, ਤਾਂ ਮੈਂ ਤੇਰੇ ਪੁੱਤ ਨੂੰ ਉਸ ਦੇਸ ਵਿਚ ਜਿੱਥੋਂ ਤੂੰ ਨਿੱਕਲ ਆਇਆਂ ਹੈਂ, ਫੇਰ ਲੈ ਜਾਵਾਂ?ਅਬਿਰਹਾਮ ਨੈ ਉਹ ਨੂੰ ਕਿਹਾ, ਖਬਰਦਾਰ, ਤੂੰ ਮੇਰੇ ਪੁੱਤ ਨੂੰ ਉਥੇ ਕਦੇ ਨਾ ਲਜਾਵੀਂ!ਪ੍ਰਭੁ ਅਕਾਸ ਦਾ ਪਰਮੇਸੁਰ, ਜੋ ਮੈ ਨੂੰ ਮੇਰੇ ਪਿਉ ਦੇ ਘਰੋਂ ਅਤੇ ਜਨਮਭੂਮ ਥੀਂ ਕੱਢ ਲਿਆਇਆ, ਅਤੇ ਜਿਨ ਸੁਗੰਦ ਖਾ ਕੇ ਮੈਂ ਨੂੰ ਕਿਹਾ, ਜੋ ਮੈਂ ਤੇਰੇ ਵੰਸ ਨੂੰ ਇਹ ਧਰਤੀ ਦਿਆਂਗਾ, ਉਹੋ ਤੇਰੇ ਅਗੇ ਆਪਣਾ ਦੂਤ ਘੱਲੇਗਾ,ਅਤੇ ਤੂੰ ਉੱਥੋਂ ਮੇਰੇ ਪੁੱਤ੍ਰ ਲਈ ਤੀਵੀਂ ਲਿਆਵੇਂਗਾ।