ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਕੋਈ ਮਨੁਖ ਇਸ ਪੋਥੀ ਨੂੰ ਪੜ੍ਹਕੇ ਪ੍ਰਭੁ ਈਸਾ ਮਸੀਹ ਮੁਕਤਦਾਤਾ ਦੀ ਹੋਰ ਵਾਰਤਾ ਸੁਣਨੀ ਚਾਹੇ, ਤਾਂ ਲੁਦੇਹਾਣੇ ਦੇ, ਯਾ ਸਹਾਰਨਪੁਰ, ਯਾ ਸਪਾਟੁ, ਯਾ ਅੰਬਾਲੇ, ਯਾ ਜਲੰਧਰ, ਯਾ ਹੋਰ ਥਾਵਾਂ ਦੇ ਪਾਦਰੀ ਸਾਹਬਾਂ ਦੇ ਪਾਹ ਜਾਕੇ, ਸਵਾਲ ਕਰੇ; ਸੋ ਉਨਾਂ ਦੀ ਗਲ ਸੁਣਲੇ ਆਪਣੇ ਮਨ ਵਿਚ ਤਸਲੀ ਪਾਵੇ। ਅਤੇ ਜੇ ਕਿਸੇ ਨੂੰ ਹੋਰਨਾਂ ਪੋਥੀਆਂ ਦੀ ਲੋੜ ਹੋਵੇ, ਤਾਂ ਉਨਾਂ ਹੀ ਸਾਹਬਾਂ ਤੇ ਮੰਗ ਲਵੇ।।