ਪੰਨਾ:Book of Genesis in Punjabi.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯ ਪਰਬ]

ਉਤਪੱਤ

੫੧

ਉਠੇ,ਅਤੇ ਇਸ ਜਾਗਾ ਥੀਂ ਨਿੱਕਲੋ; ਕਿੰਉਕੀ ਪ੍ਰਭੁ ਇਸ ਨਗਰ ਨੂੰ ਨਿਘਾਰੇਗਾ।ਪਰ ਉਹ ਆਪਣੇ ਜਵਾਈਆਂ ਦੀ ਨਜਰ ਵਿਚ ਮਸਕਰਾ ਮਲੂਮ ਹੋਇਆ।

ਅਰ ਜਾਂ ਸਵੇਰ ਹੋਈ, ਤਾਂ ਦੂਤਾਂ ਨੈ ਲੂਤ ਥੀਂ ਤਗੀਦ ਨਾਲ ਕਿਹਾ ਉੱਠ,ਆਪਣੀ ਤ੍ਰੀਮਤ ਅਤੇ ਆਪਣੀਆਂ ਦੋਹਾਂ ਧੀਆਂ ਨੂੰ ਜੋ ਇਥੇ ਹਨ,ਲੈ ;ਅਜਿਹਾ ਨਾ ਹੋਵੇ, ਜੋ ਤੂੰ ਬੀ ਨਗਰ ਦੀ ਬੁਰਿਆਈ ਵਿਚ ਨਿਘਰ ਜਾਵੇਂ।ਜਾਂ ਉਹ ਨੈ ਢਿੱਲ ਕੀਤੀ, ਤਾਂ ਉਨਾਂ ਮਰਦਾਂ ਨੈ ਉਹ ਦਾ, ਅਤੇ ਉਹ ਦੀ ਤ੍ਰੀਮਤ ਦਾ, ਅਤੇ ਉਹ ਦੀਆਂ ਦੋਹਾਂ ਧੀਆਂ ਦਾ ਹੱਥ ਪਕੜਿਆ; ਕਿੰਉਕੀ ਪ੍ਰਭੁ ਦੀ ਕਿਰਪਾ ਉਸ ਪੁਰ ਹੋਈ, ਅਤੇ ਉਨੀਂ ਉਸ ਨੂੰ ਕੱਢਕੇ ਨਗਰੋਂ ਬਾਹਰ ਪੁਚਾ ਦਿੱਤਾ।ਅਤੇ ਅਜਿਹਾ ਹੋਇਆ, ਕਿ ਜਾਂ ਉਨਾਂ ਨੂੰ ਬਾਹਰ ਕੱਢਿਆ, ਤਾਂ ਕਿਹਾ, ਜੋ ਆਪਣੀ ਜਾਨ ਲਈ ਭੱਜ, ਪਿੱਛੇ ਮੁੜਕੇ ਨਾ ਦੇਖੀਂ, ਅਤੇ ਨਾ ਕਿਧਰੇ ਮਦਾਨ ਵਿਚ ਠਹਿਰੀਂ,ਪਹਾੜ ਨੂੰ ਭੱਜ ਜਾਹ;ਅਜਿਹਾ ਨਾ ਹੋਵੇ ਜੋ ਨਾਸ ਹੋ ਜਾਵੇ।ਅਤੇ ਲੂਤ ਨੈ ਉਨਾਂ ਨੂੰ ਕਿਹਾ, ਹੇ ਪ੍ਰਭੁ, ਅਜਿਹਾ ਨਾ ਹੋਵੇ; ਦੇਖ ਤੈਂ ਆਪਣੇ ਦਾਸ ਉਤੇ ਦਯਾ ਦੀ ਨਜਰ ਕੀਤੀ, ਅਤੇ ਤੈਂ ਮੇਰੇ ਉੱਪਰ ਅਜਿਹੀ ਅੱਤ ਕਿਰਪਾ ਕਰੀ, ਜੋ ਮੇਰੀ ਜਿੰਦ ਬਚਾਈ; ਮੈਂ ਤਾਂ ਪਹਾੜ ਨੂੰ ਨਹੀਂ ਭੱਜ ਸਕਦਾ;ਨਾ ਹੋਵੇ ਜੋ ਮੇਰੇ ਉੱਪਰ ਕੋਈ ਉਪੱਦਰ ਪਵੇ, ਅਤੇ ਮੈਂ ਮਰ ਜਾਵਾਂ।ਦੇਖ,ਇਹ ਨਗਰ ਭੱਜ ਜਾਣ ਲਈ ਨੇੜੇ ਹੈ,ਅਤੇ ਉਹ ਛੋਟਾ ਹੈ;ਮਰਜੀ ਹੋਵੇ, ਤਾਂ ਉਥੇ ਨੂੰ ਭੱਜ ਜਾਵਾਂ; ਕੀ ਉਹ ਛੋਟਾ ਨਹੀਂ?ਸੋ ਮੇਰੀ ਜਿੰਦ ਬਚੇਗੀ।ਓਨ ਉਸ ਨੂੰ ਕਿਹਾ, ਦੇਖ,ਮੈਂ ਇਸ ਗੱਲ ਵਿਚ ਵੀ ਤੇਰੀ ਬੇਨਤੀ ਮੱਨ ਲਈ, ਕਿ ਇਸ ਨੱਗਰ ਨੂੰ ਜਿਹ ਦੇ ਵਾਸਤੇ ਤੈਂ ਕਿਹਾ, ਨਾ ਨਘਾਰਾਂ-