ਪੰਨਾ:Book of Genesis in Punjabi.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੮

ਜਾਤ੍ਰਾ

[੧੭ਪਰਬ

ਸਾਹਮਣੇ ਉਸ ਨੂੰ ਸਮਹਾਲਕੇ ਰਖਿਆ।ਅਤੇ ਇਸਰਾਏਲ ਦੇ ਵੰਸ ਚਾਲੀ ਵਰਿਹਾਂ, ਜਦ ਤੀਕੁ ਓਹ ਬਸਾਈ ਹੋਈ ਧਰਤੀ ਵਿਚ ਨਾ ਆਏ, ਮੱਨ ਹੀ ਖਾਂਦੇ ਰਹੇ; ਜਦ ਤੀਕੁ ਓਹ ਕਨਾਨ ਦੀ ਧਰਤੀ ਦੇ ਸਿਰੇ ਵਿਚ ਨਾ ਆਏ, ਤਦ ਤੀਕੁ ਮਨ ਹੀ ਖਾਂਦੇ ਰਹੇ।ਅਤੇ ਇਕ ਓਮਰ ਏਫਾ ਦਾ ਦਸਵਾਂ ਭਾਗ ਹੈ।

ਤਦ ਇਸਰਾਏਲ ਦੇ ਵੰਸ ਦੀ ਸਾਰੀ ਮੰਡਲੀ ਨੈ ਆਪਣੇ ਸਫਰ ਵਿਚ, ਪ੍ਰਭੁ ਦੀ ਆਗਿਯਾ ਅਨੁਸਾਰ, ਸੀਨਾ ਦੀ ਉਜਾੜ ਤੇ ਕੂਚ ਕੀਤਾ, ਅਤੇ ਰਾਫਿਦੀਮ ਵਿਚ ਆਣ ਉੱਤਰੀ; ਅਰ ਉਥੇ ਲੋਕਾਂ ਦੇ ਪੀਣ ਲਈ ਜਲ ਨਸੋ।ਸੋ ਲੋਕ ਮੂਸਾ ਨਾਲ ਖੌਝਣ ਲੱਗੇ, ਅਤੇ ਕਿਹਾ, ਸਾ ਨੂੰ ਪੀਣ ਲਈ ਜਲ ਦਿਹ।ਮੂਸਾ ਨੈ ਉਨਾਂ ਨੂੰ ਕਿਹਾ, ਤੁਸੀਂ ਮੇਰੇ ਸੰਗ ਕਿੰਉ ਖੌਝਦੇ ਹੋ?ਅਤੇ ਪ੍ਰਭੁ ਦਾ ਕਿੰਉ ਪਰਤਾਵਾ ਲੈਂਦੇ ਹੋ?ਅਤੇ ਉਸ ਜਾਗਾ ਲੋਕ ਜਲ ਦੇ ਤਿਹਾਏ ਸੇ, ਅਤੇ ਮੂਸਾ ਪੁਰ ਇਹ ਕਹੰਦੇ ਝੁੰਜਲਾਏ, ਜੋ ਤੂੰ ਸਾ ਨੂੰ ਮਿਸਰ ਤੇ ਕਿੰਉ ਕੱਢ ਲਿਆਇਆ, ਇਸ ਲਈ ਜੋ ਸਾ ਨੂੰ ਅਤੇ ਸਾਡੇ ਬਾਲਕਾਂ ਅਤੇ ਸਾਡੇ ਪਸੂਆਂ ਨੂੰ ਪਿਆਸ ਨਾਲ ਨਾਸ ਕਰੇਂ?ਮੂਸਾ ਨੈ ਪ੍ਰਭੁ ਦੇ ਅਗੇ ਡੰਡ ਪਾਕੇ ਆਖਿਆ, ਜੋ ਮੈਂ ਇਨਾਂ ਲੋਕਾਂ ਸੰਗ ਕੀ ਕਰਾਂ?ਏਹ ਤਾ ਸਾਰੇ ਹੁਣ ਮੇਰੇ ਪਰ ਪਥਰਾਹ ਕਰਨੇ ਨੂੰ ਤਿਆਰ ਹਨ।ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਲੋਕਾਂ ਦੇ ਅੱਗੇ ਜਾਹ, ਅਤੇ ਇਸਰਾਏਲ ਦੇ ਪੁਰਾਤਮਾਂ ਵਿਚੋਂ ਕਈਆਂ ਨੂੰ ਆਪਣੇ ਸੰਗ ਲੈ; ਅਤੇ ਆਪਣੇ ਆਸਾ, ਜੋ ਤੂੰ ਦਰਿਆਉ ਪੁਰ ਮਾਰਿਆ ਸਾ, ਆਪਣੇ ਹੱਥ ਵਿੱਚ ਲੈ, ਅਤੇ ਜਾਹ।ਦੇਖ, ਜੋ ਮੈਂ ਉਥੇ ਹੋਰਿਬ ਦੇ ਪਹਾੜ ਉੱਤੇ ਤੇਰੇ ਅੱਗੇ ਖੜਾ ਹੋਵਾਂਗਾ; ਤੂੰ ਉਸ ਪਹਾੜ ਨੂੰ ਮਾਰੀਂ, ਅਤੇ ਉਸ ਤੇ