ਪੰਨਾ:Book of Genesis in Punjabi.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮

ਉਤਪੱਤ

੬ ਪਰਬ]

ਅਤੇ ਪ੍ਭੁ ਨੈ ਡਿੱਠਾ, ਕਿ ਧਰਤੀ ਉੱਤੇ ਮਨੁਖ ਦੀ ਬੁਰਿ-ਆਈ ਬਹੁਤ ਵਧ ਗਈ, ਅਤੇ ਤਿਸ ਦੇ ਦਿਲ ਦੀਆਂ ਸੋਚਾਂ ਦਾ ਹਰ ਰੂੁਪ ਸਦਾ ਬੁਰਿਆਈ ਹੀ ਹੁੰਦਾ ਹੈ । ਤਦ ਪ੍ਭੁ ਧਰਤੀ ਪਰ ਮਨੁਖ ਦੇ ਬਣਾਉਣ ਥੀਂ ਪਛਤਾਇਆ,ਅਤੇ ਦਲਗੀਰ ਹੋਇਆ । ਅਤੇ ਪ੍ਭੁ ਨੈ ਕਿਹਾ, ਜੋ ਮੈ ਮਨੁਖ ਤਾਂਈ, ਕਿ ਜਿਹ ਨੂੰ ਮੈਂ ਰਚਿਆ, ਮਨੁਖ ਤੇ ਲੈਕੇ, ਪਸੂਆਂ,ਅਤੇ ਕੀੜਿਆਂ ਮਕੌੜਿਆਂ,ਅਤੇ ਅਕਾਸ ਦਿਆਂ ਪੰਛੀਆਂ ਤੀਕੁਰ, ਜਮੀਨ ਉੱਤੋਂ ਮਿਟਾ ਸਿੱਟਾਂਗਾ ; ਕਿੰਉਕਿ ਉਨਾ ਦੇ ਬਣਾਉਣ ਤੇ ਮੈ ਨੂੰ ਪਛਤਾਵਾ ਹੋਇਆ । ਪਰ ਨੂਹ ਉ੍ਰੱਤੇ ਪ੍ਭ ਨੈ ਦਯਾ ਦੀ ਨਜਰ ਕੀਤੀ ।।