ਪੰਨਾ:Book of Genesis in Punjabi.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯ਪਰਬ]

ਜਾਤ੍ਰਾ

੧੯੯

ਇਆ, ਅਤੇ ਕਿਹਾ, ਜੋ ਕੱਲ ਨੂੰ ਪ੍ਰਭੁ ਇਹ ਕੰਮ ਇਸਧਰਤੀ ਵਿਚ ਕਰੇਗਾ।ਅਤੇ ਪ੍ਰਭੁ ਨੈ ਦੂਜੇ ਦਿਹਾੜੇ ਉਹ ਕੰਮ ਕੀਤਾ, ਅਤੇ ਮਿਸਰੀਆਂ ਦੇ ਸਭ ਪਸੂ ਮਰ ਗਏ; ਪਰ ਇਸਰਾਏਲ ਦੇ ਪੁੱਤਾਂ ਦੇ ਪਸੂਆਂ ਥੀਂ ਇਕ ਬੀ ਨਾ ਮੋਇਆ।ਸੋ ਜਾਂ ਫਿਰਊਨ ਨੈ ਮਨੁਖ ਘੱਲਿਆ, ਤਾਂ ਉਹ ਕੀ ਦੇਖਦਾ ਹੈ,ਜੋ ਇਸਰਾਏਲੀਆਂ ਦੇ ਪਸੂਆਂ ਥੀਂ ਕੋਈ ਬੀ ਨਾ ਮੋਇਆ ਸਾ।ਹੋਰ ਬੀ ਫਿਰਊਨ ਦਾ ਮਨ ਕਠਣ ਹੋਇਆ, ਅਤੇ ਓਨ ਤਿਨਾਂ ਲੋਕਾਂ ਨੂੰ ਜਾਣ ਨਾ ਦਿੱਤਾ।

ਅਤੇ ਪ੍ਰਭੁ ਨੈ ਮੂਸਾ ਅਤੇ ਹਾਰੂਨ ਨੂੰ ਕਿਹਾ, ਜੋ ਭੱਠ ਦੀ ਸੁਆਹ ਦੀਆਂ ਦੋਨੋ ਮੂਠੀਆਂ ਭਰਕੇ, ਮੂਸਾ ਫਿਰਊਨ ਦੇ ਸਾਹਮਣੇ ਅਕਾਸ ਵਲ ਕਰਕੇ ਉਡਾਵੇ।ਅਤੇ ਉਹ ਮਿਸਰ ਦੀ ਸਾਰੀ ਧਰਤੀ ਵਿਚ ਧੁੰਦੂਕਾਰ ਹੋ ਜਾਵੇਗਾ; ਅਤੇ ਸਾਰੇ ਮਿਸਰ ਦੇਸ ਵਿਚ, ਮਨੁਖਾਂ ਅਤੇ ਪਸੂਆਂ ਦੇ ਪਿੰਡੇ ਪੁਰ ਫੋੜੇ ਅਤੇ ਛਾਲੇ ਪੈ ਜਾਣਗੇ।ਸੋ ਉਨੀਂ ਭੱਠੀ ਦੀ ਸੁਆਹ ਲਈ, ਅਤੇ ਫਿਰਊਨ ਅਗੇ ਖੜੋਤੇ;ਅਤੇ ਮੂਸਾ ਨੈ ਉਹ ਨੂੰ ਅਕਾਸ ਦੀ ਵਲ ਉਡਾ ਦਿੱਤਾ; ਅਤੇ ਮਨੁਖਾਂ ਅਰ ਪਸੂਆਂ ਦੇ ਪਿੰਡੇ ਉਪੁਰ ਫੋੜੇ ਅਤੇ ਛਾਲੇ ਨਿੱਕਲਿਆਏ।ਅਤੇ ਜਾਦੂਗਰ ਫੋੜਿਆਂ ਦੇ ਹਥੋਂ ਮੂਸਾ ਦੇ ਅਗੇ ਖੜੇ ਨਾ ਰਹਿ ਸਕੇ; ਇਸ ਲਈ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੀ ਦੇਹ ਪੁਰ ਫੋੜੇ ਸਨ।ਅਤੇ ਪ੍ਰਭੁ ਨੈ ਫਿਰਊਨ ਦੇ ਮਨ ਨੂੰ ਕਠਣ ਕਰ ਦਿੱਤਾ, ਅਤੇ ਉਨ, ਜਿਹਾ ਪ੍ਰਭੁ ਨੈ ਮੂਸਾ ਨੂੰ ਕਿਹਾ ਸੀ, ਤਿਨਾਂ ਦੀ ਨਾ ਸੁਣੀ।

ਫੇਰ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਤੜਕੇ ਉਠਕੇ ਫਿਰਊਨ ਦੇ ਅਗੇ ਖੜਾ ਹੋ, ਅਤੇ ਉਹ ਨੂੰ ਕਹੁ, ਜੋ ਪ੍ਰਭੁ, ਇਬਰਾਨੀਆਂ ਦਾ ਪਰਮੇਸੁਰ ਐਉਂ ਆਖਦਾ ਹੈ, ਜੋ ਮੇਰੇ ਲੋਕਾਂ ਨੂੰ