ਪੰਨਾ:Book of Genesis in Punjabi.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫ਪਰਬ]

ਜਾਤ੍ਰਾ

੧੮੫

ਚਰਨਾਂ ਉੱਤੇ ਸੁੱਟਿਆ, ਅਤੇ ਕਿਹਾ, ਜੋ ਤੂੰ ਮੇਰੇ ਲਈ ਖੂਨ ਵਾਲਾ ਹੋਇਆ।ਸੋ ਓਨ ਉਹ ਨੂੰ ਛੱਡ ਦਿੱਤਾ; ਤਦ ਉਹ ਬੋਲੀ, ਜੋ ਸੁੰਨਤਾਂ ਦੇ ਕਾਰਨ, ਇਹ ਖੂਨਵਾਲਾ ਖਸਮ ਹੋਇਆ।

ਅਤੇ ਪ੍ਰਭੁ ਨੈ ਹਾਰੂਨ ਨੂੰ ਕਿਹਾ, ਜੰਗਲ ਵਿਚ ਜਾਕੇ ਮੂਸਾ ਸੰਗ ਮਿਲ।ਉਹ ਗਿਆ, ਅਤੇ ਪਰਮੇਸੁਰ ਦੇ ਪਹਾੜ ਪੁਰ ਉਸ ਦੇ ਨਾਲ ਮਿਲਿਆ, ਅਤੇ ਉਹ ਨੂੰ ਚੁੰਮਿਆ।ਅਤੇ ਮੂਸਾ ਨੈ ਪ੍ਰਭੁ ਦੀਆਂ, ਕਿ ਜਿਨ ਉਹ ਨੂੰ ਘੱਲਿਆ ਸੀ, ਸਾਰੀਆਂ ਗੱਲਾਂ, ਅਤੇ ਕਰਾਮਾਤਾਂ ਦਾ, ਜੋ ਉਨ ਤਿਸ ਨੂੰ ਦਿੱਤੀਆਂ ਸੀਆਂ, ਹਾਰੂਨ ਦੇ ਪਾਹ ਬਖਾਨ ਕੀਤਾ।ਤਦ ਮੂਸਾ ਅਤੇ ਹਾਰੂਨ ਗਏ, ਅਤੇ ਇਸਰਾਏਲ ਦੀ ਉਲਾਦ ਦੇ ਸਾਰੇ ਪੁਰਾਤਮਾਂ ਨੂੰ ਕਠੇ ਕੀਤਾ।ਅਤੇ ਹਾਰੂਨ ਨੈ ਸਾਰੀਆਂ ਗੱਲਾਂ, ਜੋ ਪ੍ਰਭੁ ਨੈ ਮੂਸਾ ਨੂੰ ਕਹੀਆਂ ਸਨ, ਆਖੀਆਂ, ਅਤੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਕਰਾਮਾਤਾਂ ਦਿਖਾਲੀਆਂ।ਤਦ ਲੋਕ ਪਤੀਜੇ; ਅੱਤੇ ਓਹ ਇਹ ਸੁਣਕੇ, ਜੋ ਪ੍ਰਭੁ ਨੈ ਇਸਰਾਏਲ ਦੇ ਵੰਸ ਦੀ ਖਬਰ ਲੀਤੀ, ਅਤੇ ਉਨਾਂ ਦੇ ਦੁਖਾਂ ਉਤੇ ਨਿਗਾ ਕੀਤੀ ਹੈ, ਤਾਂ ਝੁਕੇ, ਅਤੇ ਮੱਥਾ ਟੇਕਿਆ।

ਉਪਰੰਦ, ਮੂਸਾ ਅਤੇ ਹਾਰੂਨ ਨੈ ਆਕੇ, ਫਿਰਊਨ ਤਾਈਂ ਆਖਿਆ, ਜੋ ਯਹੋਵਾ ਇਸਰਾਏਲ ਦਾ ਪਰਮੇਸੁਰ ਐਉਂ ਆਹੰਦਾ ਹੈ, ਜੋ ਮੇਰੇ ਲੋਕਾਂ ਨੂੰ ਜਾਣ ਦਿਹ, ਤਾਂ ਓਹ ਮੇਰੇ ਵਾਸਤੇ ਜੰਗਲ ਵਿਚ ਪਰਬ ਕਰਨ।ਫਿਰਊਨ ਨੈ ਕਿਹਾ, ਯਹੋਵਾ ਕੋਣ ਹੈ, ਜੋ ਮੈਂ ਉਹ ਦਾ ਆਖਿਆ ਸੁਣਕੇ ਇਸਰਾਏਲ ਦੇ ਵੰਸ ਨੂੰ ਜਾਣ ਦੇਵਾਂ?ਮੈਂ ਯਹੋਵਾ ਨੂੰ ਨਹੀਂ ਜਾਣਦਾ, ਅਤੇ ਨਾ ਮੈਂ ਇਸਰਾਏਲ ਨੂੰ ਜਾਣ ਦਿਆਂਗਾ।