ਪੰਨਾ:Book of Genesis in Punjabi.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ਪਰਬ]

ਜਾਤ੍ਰਾ

੧੭੫

ਈਆਂ, ਅਤੇ ਉਨਾਂ ਨੂੰ ਕਿਹਾ, ਤੁਸੀ ਇਹ ਕੰਮ ਕਿੰਉ ਕੀਤਾ, ਜੋ ਮੁੰਡੇ ਜੀਉਂਦੇ ਛੱਡੇ?ਦਾਈਆਂ ਨੈ ਫਿਰਊਨ ਨੂੰ ਕਿਹਾ, ਇਸ ਲਈ ਜੋ ਇਬਰਾਨੀ ਤ੍ਰੀਮਤਾਂ ਮਿਸਰ ਦੀਆਂ ਤ੍ਰੀਮਤਾਂ ਵਰਗੀਆਂ ਨਹੀਂ; ਕਿੰਉਕਿ ਓਹ ਡਾਢੀਆਂ ਹਨ; ਅਤੇ ਦਾਈਆਂ ਦੇ ਆਪਣੇ ਤੀਕੁ ਪਹੁੰਚਣ ਤੇ ਅਗੇ ਹੀ ਜਣ ਪੈਂਦੀਆਂ ਹਨ।ਪਰੰਤੁ ਪਰਮੇਸੁਰ ਨੈ ਦਾਈਆਂ ਦੇ ਸੰਗ ਮੰਗਲ ਕੀਤਾ, ਅਤੇ ਓਹ ਲੋਕ ਬਹੁਤ ਵਧੇ, ਅਤੇ ਵਡੇ ਬਲਵੰਤ ਹੋਏ।ਅਤੇ ਇਸ ਕਰਕੇ ਜੋ ਦਾਈਆਂ ਨੈ ਪਰਮੇਸੁਰ ਦਾ ਭੌ ਕੀਤਾ, ਐਉਂ ਹੋਇਆ, ਜੋ ਉਨ ਤਿਨਾਂ ਦੇ ਘਰ ਬਸਾਏ।ਅਤੇ ਫਿਰਊਨ ਨੈ ਆਪਣੇ ਸਭ ਲੋਕਾਂ ਤਾਈਂ ਹੁਕਮ ਕੀਤਾ, ਕਿ ਉਨਾਂ ਦੇ ਜੋ ਮੁੰਡਾ ਜੰਮੇ, ਤੁਸੀਂ ਤਿਸ ਨੂੰ ਦਰਿਆਉ ਵਿਚ ਸੁੱਟ ਪਾਓ, ਅਤੇ ਹਰ ਏਕ ਪੁੱਤ੍ਰੀ ਜੀਉਂਦੀ ਰੱਖ ਲਵੋ।

ਉਪਰੰਦ ਲੇਵੀ ਦੇ ਘਰਾਣੇ ਦੇ ਇਕ ਮਨੁਖ ਨੈ ਜਾਕੇ, ਲੇਵੀ ਦੀ ਇਕ ਧੀ ਨਾਲ ਵਿਆਹ ਕਰ ਲਿਆ।ਉਸ ਤੀਵੀਂ ਨੂੰ ਪੇਟ ਹੋਇਆ, ਅਤੇ ਓਨ ਪੁੱਤ੍ਰ ਜਣਿਆ; ਅਤੇ ਓਨ ਤਿਸ ਨੂੰ ਸੁਹੁਣਾ ਦੇਖਕੇ ਤਿੰਨ ਮਹੀਨੇ ਲੁਕਾ ਛੱਡਿਆ।ਅਤੇ ਜਾਂ ਅਗੇ ਨੂੰ ਲੁਕਾ ਨਾ ਸੱਕੀ, ਤਾਂ ਓਨ ਕਾਨਿਆਂ ਦਾ ਇਕ ਟੋਕਰਾ ਲੈਕੇ ਉਸ ਪੁਰ ਚੀਕੁਣੀ ਮਿੱਟੀ ਅਰ ਰਾਲ ਮਲੀ, ਅਤੇ ਨੀਂਗਰ ਨੂੰ ਉਸ ਵਿਚ ਪਾਕੇ, ਦਰਿਆਉ ਦੇ ਕੰਢੇ ਪਿਲਛੀ ਵਿਚ ਧਰ ਦਿੱਤਾ।ਅਤੇ ਤਿਸ ਦੀ ਭੈਣ ਦੁਰ ਖੜੀ ਰਹੀ, ਇਸ ਉਡੀਕ ਵਿਚ, ਜੋ ਉਹ ਦੇ ਨਾਲ ਕੀ ਬਣੇ।ਤਿਸ ਸਮੇ ਫਿਰਊਨ ਦੀ ਧੀਅਸਨਾਨ ਕਰਨ ਨਦੀ ਕਨਾਰੇ ਆਈ, ਅਤੇ ਉਹ ਦੀਆਂ ਸਹੇਲੀਆਂ ਨਦੀ ਦੇ ਕੰਢੇ ਕੰਢੇ ਫਿਰਦੀਆਂ ਸੀਆਂ; ਤਾਂ ਉਨ ਪਿਲਛੀ ਵਿਚ ਟੋਕਰਾ ਪਿਆ ਦੇਖਕੇ ਆਪਣੀ ਸਹੇਲੀ ਨੂੰ