ਪੰਨਾ:Book of Genesis in Punjabi.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭੪

ਜਾਤ੍ਰਾ

[੧ਪਰਬ

ਦਾ ਕੰਮ ਕਰਿਯੇ, ਅਜਿਹਾ ਨਾ ਹੋਵੇ, ਕਿ ਜਦ ਓਹ ਹੋਰ ਵਧ ਜਾਣ, ਅਤੇ ਤਦ ਲੜਾਈ ਆ ਪਵੇ, ਤਾਂ ਓਹ ਸਾਡੇ ਵੈਰੀਆਂ ਨਾਲ ਰਲ ਜਾਣ, ਅਤੇ ਸਾਡੇ ਨਾਲ ਮੁੜ ਲੜਾਈ ਕਰਨ,ਅਤੇ ਦੇਸੋਂ ਬਾਹਰ ਭੱਜ ਜਾਣ।ਇਸ ਕਰਕੇ ਉਨੀਂ ਤਿਨਾਂ ਪੁਰ ਟਹਿਲ ਦੇ ਕਰੋੜੇ ਬਹਾਲੇ, ਜੋ ਓਹ ਤਿਨਾਂ ਨੂੰ ਕਰੜੇ ਭਾਰਾਂ ਨਾਲ ਅਕਾਉਣ।ਅਤੇ ਉਨੀਂ ਫਿਰਊਨ ਲਈ ਭੰਡਾਰ ਦੇ ਨਗਰ, ਪਿਤੋਮ ਅਤੇ ਰਾਮਸੇਸ ਬਣਾਏ।ਪਰ ਜਿਤਨਾ ਉਨੀਂ ਤਿਨਾਂ ਨੂੰ ਸਤਾਇਆ, ਓਹ ਤਿਤਨੇ ਹੀ ਫਲਦੇ ਫੁਲਦੇ ਅਤੇ ਵਧਦੇ ਗਏ, ਅਤੇ ਓਹ ਇਸਰਾਏਲ ਦੀ ਉਲਾਦ ਦੇ ਕਾਰਨ ਭਉ ਵਿਚ ਪਏ।ਅਤੇ ਮਿਸਰੀਆਂ ਨੈ ਟਹਿਲ ਕਰਾਉਣ ਵਿਚ ਇਸਰਾਏਲ ਦੇ ਵੰਸ ਪੁਰ ਕਰੜਾਈ ਕੀਤੀ।ਅਤੇ ਉਨੀਂ ਕਰੜੀ ਟਹਿਲ, ਜਿਹਾ ਮਿੱਟੀ ਗਾਰੇ ਅਤੇ ਇੱਟਾਂ ਦਾ ਕੰਮ, ਅਤੇ ਖੇਤ ਵਿਖੇ ਸਭ ਪਰਕਾਰ ਦੀ ਟਹਿਲ ਕਰਾਕੇ, ਤਿਨਾਂ ਦੀ ਜਿੰਦ ਕੋੜੀ ਕੀਤੀ।ਉਨਾਂ ਦੀਆਂ ਸਾਰੀਆਂ ਟਹਿਲਾਂ, ਜੋ ਓਹ ਕਰਦੇ ਸਨ, ਕਠਨ ਸੀਆਂ।

ਤਦ ਮਿਸਰ ਦੇ ਰਾਜੇ ਨੈ ਇਬਰਾਨੀ ਦਾਈਆਂ ਨੂੰ, ਜਿਨਾਂ ਵਿਚੋਂ ਇਕ ਦਾ ਨਾਉਂ ਸਿਫਰਾ, ਅਤੇ ਦੂਜੀ ਦਾ ਨਾਉਂ ਪੂਆ ਸਾ, ਐਉਂ ਆਖਿਆ; ਕਿ ਜਦ ਇਬਰਾਨੀ ਤ੍ਰੀਮਤਾਂ ਤੁਸਾਂ ਤੇ ਦਾਈਪੁਣਾ ਕਰਾਉਣ, ਅਤੇ ਤੁਸੀਂ ਉਨਾਂ ਨੂੰ ਪੱਥਰਾਂ ਪੁਰ ਦੇਖੋ, ਜੇ ਪੁੱਤ੍ਰ ਹੋਵੇ, ਤਾਂ ਉਹ ਨੂੰ ਮਾਰ ਸਿਟੋ, ਅਤੇ ਜੇ ਕੁੜੀ ਹੋਵੇ, ਤਾਂ ਜੀਉਂਦੀ ਰਹਿਣ ਦਿਓ।ਪਰ ਦਾਈਆਂ ਨੈ ਪਰਮੇਸੁਰ ਦਾ ਭਉ ਕੀਤਾ, ਅਤੇ ਜਿਹਾਕੁ ਮਿਸਰ ਦੇ ਰਾਜੇ ਨੈ ਤਿਨਾਂ ਨੂੰ ਕਿਹਾ ਸੀ, ਤਿਹਾ ਨਾ ਕੀਤਾ, ਅਤੇ ਮੁੰਡਿਆਂ ਨੂੰ ਜੀਉਂਦੇ ਰਹਿਣ ਦਿੱਤਾ।ਫੇਰ ਮਿਸਰ ਦੇ ਰਾਜੇ ਨੈ ਦਾਈਆਂ ਸਦਾ-