ਪੰਨਾ:Book of Genesis in Punjabi.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੮

ਉਤਪੱਤ

[੪੨ਪਰਬ

ਨੂੰ ਆਖੇ, ਤਿਹਾ ਕਰੋ।ਸੋ ਸਾਰੀ ਧਰਤੀ ਵਿਚ ਕਾਲ ਪਿਆ ਹੋਇਆ ਹੈਸੀ, ਅਤੇ ਯੂਸੁਫ਼ ਨੈ ਅੱਨ ਦੇ ਸਾਰੇ ਕੋਠੇ ਖੁਹੁਲਕੇ ਮਿਸਰੀਆਂ ਦੇ ਹੱਥ ਬੇਚਿਆ; ਅਤੇ ਮਿਸਰ ਦੀ ਧਰਤੀ ਵਿਚ ਕਾਲ ਕਰੜਾ ਹੋਇਆ।ਅਤੇ ਸਾਰੇ ਦੇਸ ਯੂਸੁਫ਼ ਦੇ ਪਾਹ ਅੱਨ ਵਿਹਾਜਣ ਮਿਸਰ ਵਿਚ ਗਏ; ਕਿੰਉ ਜੋ ਸਾਰੀ ਧਰਤੀ ਵਿਚ ਵਡਾ ਕਰੜਾ ਕਾਲ ਹੈਸੀ।

ਉਪਰੰਦ ਯਾਕੂਬ ਨੈ ਡਿੱਠਾ, ਜੋ ਮਿਸਰ ਵਿਚ ਅਨਾਜ ਹੈ; ਅਤੇ ਯਾਕੂਬ ਨੈ ਆਪਣੇ ਪੁੱਤਾਂ ਨੂੰ ਕਿਹਾ, ਜੋ ਤੁਸੀਂ ਕਿੰਉ ਇਕ ਦੂਜੇ ਵਲ ਦੇਖਦੇ ਹੋ?ਅਰ ਉਹ ਨੈ ਕਿਹਾ, ਦੇਖੋ, ਮੈਂ ਸੁਣਿਆ ਹੈ, ਜੋ ਮਿਸਰ ਵਿਚ ਅਨਾਜ ਹੈ, ਤੁਸੀਂ ਉਥੇ ਜਾਓ, ਅਤੇ ਉਥੋਂ ਸਾਡੇ ਲਈ ਵਿਹਾਜੋ; ਤਾਂ ਅਸੀਂ ਜੀਵਯੇ, ਅਤੇ ਮਰ ਨਾ ਜਾਯੇ।ਸੋ ਯੂਸੁਫ਼ ਦੇ ਦਸੋ ਭਰਾਉ ਮਿਸਰ ਵਿਚ ਅਨਾਜ ਵਿਹਾਜਣ ਆਏ।ਪਰ ਯਾਕੂਬ ਨੈ ਯੂਸੁਫ਼ ਦੇ ਭਾਈ ਬਿਨਯਮੀਨ ਨੂੰ ਤਿਸ ਦੇ ਭਰਾਵਾਂ ਦੇ ਸੰਗ ਨਾ ਘੱਲਿਆ, ਇਸ ਲਈ ਜੋ ਉਨ ਆਖਿਆ, ਕਿਤੇ ਉਸ ਉੱਤੇ ਕੁਛ ਬਲਾ ਨਾ ਆਣ ਪਵੇ।ਉਪਰੰਦ ਇਸਰਾਏਲ ਦੇ ਪੁੱਤ੍ਰ ਹੋਰਨਾਂ ਆਉਣਵਾਲਿਆਂ ਵਿਚ ਮਿਲੇ ਜੁਲੇ ਵਿਹਾਜਣ ਆਏ; ਇਸ ਲਈ ਜੋ ਕਨਾਨ ਦੇ ਮੁਲਖ ਵਿਚ ਕਾਲ ਸਾ।

ਅਤੇ ਯੂਸੁਫ਼ ਉਸ ਦੇਸ ਉੱਤੇ ਹਾਕਮ ਹੈਸੀ; ਦੇਸ ਦੇ ਸਾਰੇ ਲੋਕਾਂ ਦੇ ਹੱਥ ਉਹੋ ਅਨਾਜ ਬੇਚਦਾ ਸਾ।ਸੋ ਯੂਸੁਫ਼ ਦੇ ਭਰਾਉ ਆਏ, ਅਤੇ ਧਰਤੀ ਦੀ ਵਲ ਸਿਰ ਨਿਵਾਕੇ ਉਹ ਦੇ ਅਗੇ ਝੁਕੇ।ਯੂਸੁਫ਼ ਨੈ ਆਪਣੇ ਭਰਾਵਾਂ ਨੂੰ ਡਿੱਠਾ, ਅਤੇ ਉਨਾਂ ਨੂੰ ਪਛਾਣ ਲਿਆ; ਪਰ ਓਨ ਆਪਣੇ ਆਪ ਨੂੰ ਤਿਨਾਂ ਤੇ ਅਣਜਾਣ ਬਣਾ ਰੱਖਿਆ, ਅਤੇ ਉਨਾਂ ਸੰਗ