ਪੰਨਾ:Book of Genesis in Punjabi.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੪

ਉਤਪੱਤ

[੪੧ਪਰਬ

ਅਤੇ ਸੁੰਦਰ ਸੱਤ ਗਾਈਆਂ ਨਦੀਓਂ ਨਿੱਕਲੀਆਂ, ਅਤੇ ਇਕ ਜੂਹ ਵਿਚ ਚਰਨ ਲੱਗੀਆਂ।ਅਤੇ ਕੀ ਦੇਖਦਾ ਹਾਂ, ਜੋ ਮਾੜੀਆਂ ਅਰ ਅੱਤ ਕੁਸੁਹਣੀਆਂ ਹੋਰ ਸੱਤ ਗਾਈਆਂ, ਜੋ ਮਿਸਰ ਦੀ ਸਾਰੀ ਧਰਤੀ ਵਿਚ ਅਜਿਹੀਆਂ ਬੁਰੀਆਂ ਮੈਂ ਕਦੇ ਨਹੀਂ ਡਿੱਠੀਆਂ, ਤਿਨਾਂ ਦੇ ਮਗਰੋਂ ਨਿੱਕਲੀਆਂ।ਅਤੇ ਓਹ ਮਾੜੀਆਂ ਅਤੇ ਕੁਸੁਹਣੀਆਂ ਗਾਈਆਂ ਤਿਨਾਂ ਪਹਿਲੀਆਂ ਮੋਟੀਆਂ ਸੱਤਾਂ ਗਾਈਆਂ ਨੂੰ ਖਾ ਗਈਆਂ।ਜਦ ਓਹ ਤਿਨਾਂ ਨੂੰ ਖਾ ਗਈਆਂ, ਤਾਂ ਨਹੀਂ ਜਾਤਾ, ਜੋ ਓਹ ਤਿਨਾਂ ਦੇ ਪੇਟ ਵਿਚ ਗਈਆਂ, ਅਤੇ ਓਹ ਪਹਿਲਾਂ ਵਰਗੀਆਂ ਕੁਸੁਹਣੀਆਂ ਸਨ; ਤਦੋਂ ਮੈਂ ਜਾਗ ਉੱਠਿਆ।ਅਤੇ ਆਪਣੇ ਸੁਫਨੇ ਵਿਚ ਫੇਰ ਡਿੱਠਾ, ਜੋ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਇਕ ਨਾਲੀ ਪੁਰ ਨਿੱਕਲੇ।ਅਤੇ ਕੀ ਦੇਖਦਾ ਹਾਂ, ਜੋ ਸੱਤ ਸਿੱਟੇ ਸੁੱਕੇ ਅਤੇ ਪਤਲੇ, ਪੁਰੇ ਦੀ ਵਾਉ ਨਾਲ ਮੁੰਝਲਾਏ ਹੋਏ ਤਿਨਾਂ ਦੇ ਮਗਰੋਂ ਉੱਗੇ।ਅਤੇ ਉਨਾਂ ਪਤਲਿਆਂ ਸਿੱਟਿਆਂ ਨੈ ਉਨਾਂ ਹੱਛਿਆਂ ਸੱਤਾਂ ਸਿੱਟਿਆਂ ਨੂੰ ਨਿਗਲ ਲੀਤਾ।ਅਤੇ ਮੈਂ ਨੂੰ ਜਾਦੂਗਰਾਂ ਨੂੰ ਬੀ ਕਿਹਾ; ਪਰ ਕੋਈ ਮੈ ਨੂੰ ਨਾ ਦੱਸ ਸੱਕਿਆ।

ਤਦ ਯੂਸੁਫ਼ ਨੈ ਫਿਰਊਨ ਨੂੰ ਕਿਹਾ, ਜੋ ਫਿਰਊਨ ਦਾ ਸੁਫਨਾ ਇਕ ਹੀ ਹੈ; ਪਰਮੇਸੁਰ ਨੈ ਜੋ ਕੁਛ ਕਿ ਉਹ ਕੀਤਾ ਚਾਹੁੰਦਾ ਹੈ, ਸੋ ਫਿਰਊਨ ਨੂੰ ਦਿਖਾਲਿਆ।ਓਹ ਸੱਤ ਹੱਛੀਆਂ ਗਾਈਆਂ ਸੱਤ ਵਰਿਹਾਂ ਹਨ; ਅਤੇ ਹੱਛੇ ਸੱਤ ਸਿੱਟੇ ਸੱਤ ਵਰਿਹਾਂ ਹਨ; ਸੁਫਨਾ ਇਕ ਹੀ ਹੈ।ਅਤੇ ਓਹ ਮਾੜੀਆਂ ਅਰ ਕੁਸੁਹਣੀਆਂ ਸੱਤ ਗਾਈਆਂ ਜੋ ਤਿਨਾਂ ਦੇ ਪਿਛੇ ਨਿੱਕਲੀਆਂ, ਸੱਤ ਵਰਿਹਾਂ ਹਨ; ਅਤੇ ਓਹ ਸੱਤ ਸੱਖਣੇ ਸਿੱਟੇ ਜੋ ਪੁਰੇ ਦੀ ਵਾਉ ਨਾਲ ਮੁੰਝਲਾਏ ਹੋਏ ਹਨ,